ਨਵੀਂ ਦਿੱਲੀ, 8 ਅਗਸਤ
ਸੁਪਰੀਮ ਕੋਰਟ ਨੇ ਨੀਟ ਪੀਜੀ ਪ੍ਰੀਖਿਆ ਨੂੰ ਮੁਲਤਵੀ ਕਰਨ ਦੀ ਮੰਗ ਕਰਨ ਵਾਲੀ ਪਟੀਸ਼ਨ ‘ਤੇ ਸੁਣਵਾਈ ਕਰਨ ਲਈ ਸ਼ੁੱਕਰਵਾਰ ਨੂੰ ਸਹਿਮਤੀ ਦਿੱਤੀ। ਪਟੀਸ਼ਨ ’ਚ ਦਾਅਵਾ ਕੀਤਾ ਗਿਆ ਸੀ ਕਿ ਉਮੀਦਵਾਰਾਂ ਨੂੰ ਅਲਾਟ ਕੀਤੇ ਗਏ ਸ਼ਹਿਰ ਉਨ੍ਹਾਂ ਦੇ ਪਹੁੰਚਣ ਲਈ ਬਹੁਤ ਅਸੁਵਿਧਾਜਨਕ ਹਨ। ਭਾਰਤ ਦੇ ਚੀਫ ਜਸਟਿਸ (ਸੀਜੇਆਈ) ਡੀ ਵਾਈ ਚੰਦਰਚੂੜ ਅਤੇ ਜਸਟਿਸ ਜੇ ਬੀ ਪਾਰਦੀਵਾਲਾ ਤੇ ਮਨੋਜ ਮਿਸ਼ਰਾ ਦੀ ਬੈਂਚ ਨੇ ਵੀਰਵਾਰ ਨੂੰ ਇਸ ਮੁੱਦੇ ’ਤੇ ਵਕੀਲ ਅਨਸ ਤਨਵੀਰ ਦੀਆਂ ਦਲੀਲਾਂ ਦਾ ਨੋਟਿਸ ਲਿਆ। ਬੈਂਚ ਨੇ ਕਿਹਾ ਕਿ ਮਾਮਲਾ ਸ਼ੁੱਕਰਵਾਰ ਨੂੰ ਸੂਚੀਬੱਧ ਕੀਤਾ ਜਾਵੇਗਾ। -ਪੀਟੀਆਈ
News Source link
#ਸਪਰਮ #ਕਰਟ #ਨਟਪਜ #ਦ #ਪਰਖਆ #ਮਲਤਵ #ਕਰਨ #ਦ #ਮਗ #ਵਲ #ਪਟਸਨ #ਤ #ਭਲਕ #ਸਣਵਈ #ਕਰਗ