ਦਲਬੀਰ ਸੱਖੋਵਾਲੀਆ
ਬਟਾਲਾ 20 ,ਜੁਲਾਈ
ਇੱਥੋ ਥੋੜ੍ਹੀ ਦੂਰ ਕਸਬਾ ਅਲੀਵਾਲ ਸਥਿਤ ਅੱਪਰਬਾਰੀ ਦੋਆਬ ਨਹਿਰ (ਯੂਬੀਡੀਸੀ ) ਵਿਚ ਡੁੱਬ ਰਹੇ ਇਕ ਸਰਪੰਚ ਨੂੰ ਬਚਾਉਣ ਲਈ ਤਿੰਨ ਵਿਅਕਤੀਆਂ ਨੇ ਛਾਲ ਮਾਰ ਦਿੱਤੀ। ਜਾਣਕਾਰੀ ਅਨੁਸਾਰ ਅਲੀਵਾਲ ਦੀ ਯੂਬੀਡੀਸੀ ਦੀ ਲਾਹੌਰ ਬ੍ਰਾਂਚ ਵਿਚ ਨੇੜਲੇ ਪਿੰਡ ਭਰਥਵਾਲ ਦੇ ਸਰਪੰਚ ਰਣਜੀਤ ਸਿੰਘ ਭੁੱਲਰ ਸ਼ੁੱਕਰਵਾਰ ਸ਼ਾਮ ਨੂੰ ਆਪਣੇ ਖੇਤਾਂ ਵਿਚ ਕੰਮ ਕਰਨ ਉਪਰੰਤ ਨਹਿਰ ਵਿਚ ਨਹਾਉਣ ਦੌਰਾਨ ਡੂੰਘੇ ਪਾਣੀ ਵੱਲ ਜਾਣ ਤੇ ਡੁੱਬ ਰਿਹਾ ਸੀ, ਉਸ ਨੂੰ ਬਚਾਉਣ ਲਈ ਤਿੰਨ ਵਿਅਕਤੀਆਂ ਨੇ ਨਹਿਰ ਵਿਚ ਛਾਲ ਮਾਰ ਦਿੱਤੀ। ਪਾਣੀ ਡੂੰਗਾ ਹੋਣ ਕਾਰਨ ਇਕ ਵਿਅਕਤੀ ਹੀ ਬਾਹਰ ਆ ਸਕਿਆ ਅਤੇ ਬਾਕੀ ਤਿੰਨ ਲਾਪਤਾ ਹੋ ਗਏ। ਗੋਤਾਖਰਾਂ ਵੱਲੋਂ ਤਿੰਨਾਂ ਦੀ ਭਾਲ ਕੀਤੀ ਜਾ ਰਹੀ ਹੈ। ਖ਼ਬਰ ਲਿਖੇ ਜਾਣ ਤੱਕ ਇਨ੍ਹਾਂ ਨੂੰ ਲੱਭਣ ਦੇ ਯਤਨ ਜਾਰੀ ਹਨ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਇੱਕ ਹੋਰ ਪਿੰਡ ਦੇ ਨੌਜਵਾਨ ਦੀ ਇਸੇ ਜਗ੍ਹਾ ਡੁੱਬਣ ਕਾਰਨ ਮੌਤ ਹੋ ਗਈ ਸੀ।