ਅਮਰੀਕਾ ’ਚ ਹੌਂਡੂਰਸ ਦੇ ਸਾਬਕਾ ਰਾਸ਼ਟਰਪਤੀ ਨੂੰ 45 ਸਾਲ ਜੇਲ੍ਹ ਦੀ ਸਜ਼ਾ – Punjabi Tribune

Must read


ਨਿਊਯਾਰਕ, 26 ਜੂਨ

ਅਮਰੀਕਾ ਦੀ ਇੱਕ ਅਦਾਲਤ ਨੇ ਹੌਂਡੂਰਸ ਦੇ ਸਾਬਕਾ ਰਾਸ਼ਟਰਪਤੀ ਜੁਆਨ ਓਰਲਾਂਡੋ ਹੇਰਨਾਂਡੇਜ਼ (55) ਨੂੰ ਨਸ਼ਿਆਂ ਦੀ ਤਸਕਰੀ ਅਤੇ ਹਥਿਆਰਾਂ ਸਬੰਧੀ ਅਪਰਾਧ ਦੇ ਦੋਸ਼ਾਂ ਹੇਠ ਅੱਜ 45 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਹੈ। ਮੈਨਹਟਨ ਦੀ ਇੱਕ ਅਦਾਲਤ ਵੱਲੋਂ ਮਾਰਚ ਮਹੀਨੇ ਹੇਰਨਾਂਡੇਜ਼ ਨੂੰ ਤਸਕਰਾਂ ਨਾਲ ਸਬੰਧਤ ਕੋਕੀਨ ਦੀ ਖੇਪ ਦੀ ਤਸਕਰੀ ਬਦਲੇ ਲੱਖਾਂ ਡਾਲਰ ਦੀ ਰਿਸ਼ਵਤ ਲੈਣ ਦਾ ਦੋਸ਼ ਠਹਿਰਾਇਆ ਗਿਆ ਸੀ। ਮੈਨਹਟਨ ਫੈਡਰਲ ਅਦਾਲਤ ’ਚ ਕੇਸ ਦੀ ਸੁਣਵਾਈ ਦੌਰਾਨ ਅਮਰੀਕੀ ਜ਼ਿਲ੍ਹਾ ਜੱਜ ਪੀ. ਕੇਵਿਨ ਕਾਸਟੇਲ ਨੇ ਹੇਰਨਾਂਡੇਜ਼ ਨੂੰ ਸਜ਼ਾ ਸੁਣਾਈ। ਸਾਬਕਾ ਰਾਸ਼ਟਰਪਤੀ ਜੁਆਨ ਓਰਲਾਂਡੋ ਹੇਰਨਾਂਡੇਜ਼ ਨੂੰ 80 ਲੱਖ ਡਾਲਰ ਜੁਰਮਾਨਾ ਵੀ ਲਾਇਆ ਗਿਆ ਹੈ। -ਰਾਇਟਰਜ਼

 



News Source link

- Advertisement -

More articles

- Advertisement -

Latest article