ਸੈਮ ਪਿਤਰੋਦਾ ਇੰਡੀਅਨ ਓਵਰਸੀਜ਼ ਕਾਂਗਰਸ ਦੇ ਮੁੜ ਪ੍ਰਧਾਨ ਨਿਯੁਕਤ

Must read


ਨਵੀਂ ਦਿੱਲੀ, 26 ਜੂਨਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸੈਮ ਪਿਤਰੋਦਾ ਨੂੰ ਇੰਡੀਅਨ ਓਵਰਸੀਜ਼ ਕਾਂਗਰਸ ਦਾ ਮੁੜ ਪ੍ਰਧਾਨ ਨਿਯੁਕਤ ਕੀਤਾ ਹੈ। ਹਾਲੀਆ ਲੋਕ ਸਭਾ ਚੋਣਾਂ ਦੌਰਾਨ ਇਕ ਵਿਵਾਦਤ ਪੋਸਟ ਕਰਕੇ ਪਾਰਟੀ ਨੇ ਪਿਤਰੋਦਾ ਨੂੰ ਇਸ ਅਹੁਦੇ ਤੋਂ ਲਾਂਭੇ ਕਰ ਦਿੱਤਾ ਸੀ। ਭਾਜਪਾ ਨੇ ਉਦੋਂ ਪਿਤਰੋਦਾ ਦੀ ਟਿੱਪਣੀ ਨੂੰ ‘ਨਸਲੀ’ ਕਰਾਰ ਦਿੱਤਾ ਸੀ। ਪਾਰਟੀ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਇੱਕ ਬਿਆਨ ’ਚ ਕਿਹਾ, ‘‘ਕਾਂਗਰਸ ਪ੍ਰਧਾਨ ਨੇ ਸੈਮ ਪਿਤਰੋਦਾ ਨੂੰ ਫ਼ੌਰੀ ਤੌਰ ’ਤੇ ਇੰਡੀਅਨ ਓਵਰਸੀਜ਼ ਕਾਂਗਰਸ ਦਾ ਮੁੜ ਪ੍ਰਧਾਨ ਨਿਯੁਕਤ ਕੀਤਾ ਹੈ।’’ -ਪੀਟੀਆਈ

 

 

 

 

 



News Source link

- Advertisement -

More articles

- Advertisement -

Latest article