ਚੋਣ ਕਮਿਸ਼ਨ ਨੂੰ ਵੋਟਾਂ ਦੀ ਗਿਣਤੀ ਦੌਰਾਨ ਹਿੰਸਾ ਦਾ ਖਦਸ਼ਾ

Must read


ਨਵੀਂ ਦਿੱਲੀ, 3 ਜੂਨ

ਲੋਕ ਸਭਾ ਚੋਣਾਂ ਤਹਿਤ ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ। ਚੋਣ ਕਮਿਸ਼ਨ ਨੂੰ ਵੋਟਾਂ ਦੀ ਗਿਣਤੀ ਦੌਰਾਨ ਹਿੰਸਾ ਦਾ ਖਦਸ਼ਾ ਹੈ ਜਿਸ ਕਰ ਕੇ ਚੋਣ ਕਮਿਸ਼ਨ ਨੇ ਸੱਤ ਰਾਜਾਂ ਵਿਚ ਕੇਂਦਰੀ ਸੁਰੱਖਿਆ ਬਲਾਂ ਦੀ ਤਾਇਨਾਤੀ ਕੀਤੀ ਹੈ। ਇਹ ਪਹਿਲੀ ਵਾਰ ਹੈ ਕਿ ਵੋਟਾਂ ਪੈਣ ਦਾ ਅਮਲ ਸਮਾਪਤ ਹੋਣ ਤੋਂ ਬਾਅਦ ਕੇਂਦਰੀ ਸੁਰੱਖਿਆ ਬਲਾਂ ਦੀ ਤਾਇਨਾਤੀ ਕੀਤੀ ਗਈ ਹੈ। ਦੂਜੇ ਪਾਸੇ ਕਾਂਗਰਸ ਨੇ ਵੀ ਹਿੰਸਾ ਦੇ ਖਦਸ਼ੇ ਨੂੰ ਦੇਖਦਿਆਂ ਆਪਣੇ ਕਾਰਕੁਨਾਂ ਨੂੰ ਕਿਹਾ ਹੈ ਕਿ ਜੇ ਉਨ੍ਹਾਂ ਨੂੰ ਕਿਤੇ ਗੜਬੜ ਦਿਖਾਈ ਦਿੰਦੀ ਹੈ ਜਾਂ ਕੋਈ ਪੁਲੀਸ ਮੁਲਾਜ਼ਮ ਜਾਂ ਹੋਰ ਵਿਰੋਧੀ ਪਾਰਟੀ ਦਾ ਕਾਰਕੁਨ ਵਧੀਕੀ ਕਰਦਾ ਦਿਖਾਈ ਦਿੰਦਾ ਹੈ ਤਾਂ ਉਸ ਦੀ ਵੀਡੀਓ ਜ਼ਰੂਰ ਬਣਾਉਣ। ਕਾਂਗਰਸ ਨੇ ਆਪਣੇ ਕਾਰਕੁਨਾਂ ਤੇ ਪੋਲਿੰਗ ਏਜੰਟ ਲਈ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਹੈ।



News Source link

- Advertisement -

More articles

- Advertisement -

Latest article