ਜੰਮ-ਕਸ਼ਮੀਰ ਵਿੱਚ ਕੁਲਗਾਮ ਨੇੜੇ ਸੜਕ ਹਾਦਸੇ ’ਚ ਮੋਗਾ ਦੇ ਚਾਰ ਨੌਜਵਾਨਾਂ ਦੀ ਮੌਤ

Must read


ਮਹਿੰਦਰ ਸਿੰਘ ਰੱਤੀਆਂ

ਮੋਗਾ, 25 ਮਈ

ਮੋਗਾ ਦੇ ਰਹਿਣ ਵਾਲੇ ਚਾਰ ਨੌਜਵਾਨਾਂ ਦੀ ਅੱਜ ਦੁਪਹਿਰ ਵੇਲੇ ਜੰਮੂ ਕਸ਼ਮੀਰ ਵਿੱਚ ਕੁਲਗਾਮ ਜ਼ਿਲ੍ਹੇ ਦੇ ਨਿਪੋਰਾ ਨੇੜੇ ਵਾਪਰੇ ਸੜਕ ਹਾਦਸੇ ’ਚ ਮੌਤ ਹੋ ਗਈ ਜਦਕਿ ਤਿੰਨ ਹੋਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਪ੍ਰਾਪਤ ਜਾਣਕਾਰੀ ਮੁਤਾਬਕ ਮ੍ਰਿਤਕਾਂ ਵਿੱਚ ਸੰਦੀਪ ਸ਼ਰਮਾ (28), ਰੋਮੀ (26), ਜਗਦੀਸ਼ ਉਰਫ਼ ਹਨੀ (23) ਅਤੇ ਗੁਰਮੀਤ ਸਿੰਘ (23) ਸ਼ਾਮਲ ਹਨ ਜਦੋਂ ਕਿ ਜ਼ਖ਼ਮੀਆਂ ਵਿੱਚ ਹਰਚੰਦ ਸਿੰਘ (34) ਤੇ ਕਰਨਪਾਲ (25) ਸ਼ਾਮਲ ਹਨ ਜਦਕਿ ਤੀਜੇ ਜ਼ਖ਼ਮੀ ਆਸ਼ੂ (18) ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਹ ਸਾਰੇ ਨੌਜਵਾਨ ਸਕਾਰਪਿਓ ਗੱਡੀ ਵਿੱਚ ਘੁੰਮਣ ਲਈ ਗਏ ਸਨ। ਹਾਦਸੇ ਵਿੱਚ ਗੱਡੀ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ। ਇਹ ਹਾਦਸਾ ਜੰਮੂ-ਸ੍ਰੀਨਗਰ ਕੌਮੀ ਮਾਰਗ ਨੰਬਰ 44 ’ਤੇ ਨਿਪੋਰਾ ਇਲਾਕੇ ਵਿੱਚ ਵਾਪਰਿਆ ਦੱਸਿਆ ਜਾ ਰਿਹਾ।



News Source link

- Advertisement -

More articles

- Advertisement -

Latest article