ਵਿਦੇਸ਼ ਜੰਮੂ-ਕਸ਼ਮੀਰ ਦੇ ਸੰਗਠਨਾਂ ’ਤੇ ਪਾਬੰਦੀ ਬਾਰੇ ਫ਼ੈਸਲਾ ਦੇਣ ਲਈ ਚਾਰ ਟ੍ਰਿਬਿਊਨਲ ਕਾਇਮ By Mehra Media Team April 7, 2024 0 201 Share Facebook Twitter Pinterest WhatsApp Must read ਅੰਮ੍ਰਿਤਸਰ ਪੁਲਿਸ ਨੂੰ ਮਿਲੀ ਵੱਡੀ ਸਫਲਤਾ, 2 ਕਿਲੋ ਹੈਰੋਇਨ ਅਤੇ ਗਲਾਕ ਪਿਸਤੌਲ ਬਰਾਮਦ; ਡਰੋਨ ਰਾਹੀਂ ਹੋ ਰਹੀ ਸੀ ਤਸਕਰੀ April 18, 2026 ਕਰਣ ਜੌਹਰ ਦੀ ਐਂਟਰੀ ਤਾ ਵੇਖੋ April 18, 2026 Abohar News : ਪਤਨੀ ਦੇ ਅੰਤਿਮ ਸਸਕਾਰ ਦੌਰਾਨ ਪਤੀ 'ਤੇ ਹਮਲਾ , ਸਹੁਰਿਆਂ ਨੇ ਕੀਤੀ ਕੁੱਟਮਾਰ ,ਜਾਣੋ ਪੂਰਾ ਮਾਮਲਾ April 18, 2026 ਪੰਜਾਬ ਤੋਂ ਬੂਰੀ ਤਰ੍ਹਾਂ ਹਾਰੀ ਮੁੰਬਈ ਇੰਡੀਅਨਸ, ਹਾਰਦਿਕ ਪਾਂਡਯਾ ਸਣੇ ਆਹ ਰਹੇ ਹਾਰ ਦੇ ਜ਼ਿੰਮੇਵਾਰ April 18, 2026 Mehra Media Teamhttps://punjabimedia.in ਨਵੀਂ ਦਿੱਲੀ, 6 ਅਪਰੈਲ ਕੇਂਦਰੀ ਗ੍ਰਹਿ ਮੰਤਰਾਲੇ ਨੇ ਚਾਰ ਟ੍ਰਿਬਿਊਨਲ ਕਾਇਮ ਕੀਤੇ ਹਨ ਜਿਹੜੇ ਇਸ ਗੱਲ ਦਾ ਫ਼ੈਸਲਾ ਕਰਨਗੇ ਕਿ ਜੰਮੂ-ਕਸ਼ਮੀਰ ਅਧਾਰਿਤ ਕਈ ਸੰਗਠਨਾਂ ਨੂੰ ਗ਼ੈਰਕਾਨੂੰਨੀ ਸਰਗਰਮੀਆਂ (ਰੋਕੂ) ਕਾਨੂੰਨ (ਯੂਏਪੀਏ), 1967 ਤਹਿਤ ਪਾਬੰਦੀਸ਼ੁਦਾ ਐਲਾਨਣ ਲਈ ਢੁੱਕਵਾਂ ਆਧਾਰ ਹੈ ਜਾਂ ਨਹੀਂ। ਇਨ੍ਹਾਂ ਚਾਰਾਂ ਟ੍ਰਿਬਿਊਨਲਾਂ ਦੀ ਅਗਵਾਈ ਦਿੱਲੀ ਹਾਈ ਕੋਰਟ ਦੀ ਜੱਜ ਜਸਟਿਸ ਨੀਨਾ ਬੰਸਲ ਕ੍ਰਿਸ਼ਨਾ ਕਰਨਗੇ। ਵੱਖਵਾਦੀ ਤੇ ਦਹਿਸ਼ਤੀ ਸੰਗਠਨਾਂ ’ਤੇ 12 ਅਤੇ 15 ਮਾਰਚ ਨੂੰ ਪਾਬੰਦੀ ਲਾਈ ਗਈ ਸੀ। ਵੱਖ-ਵੱਖ ਨੋਟੀਫਿਕੇਸ਼ਨਾਂ ’ਚ ਮੰਤਰਾਲੇ ਨੇ ਕਿਹਾ ਕਿ ਟ੍ਰਿਬਿਊਨਲਾਂ ਦਾ ਗਠਨ ਯੂਏਪੀਏ ਦੀਆਂ ਵੱਖ-ਵੱਖ ਧਾਰਾਵਾਂ ਅਧੀਨ ਸ਼ਕਤੀਆਂ ਤਹਿਤ ਕੀਤਾ ਗਿਆ ਹੈ। ਜੰਮੂ ਕਸ਼ਮੀਰ ਨੈਸ਼ਨਲ ਫਰੰਟ (ਜੇਕੇਐੱਨਐੱਫ) ਨੂੰ 12 ਮਾਰਚ ਨੂੰ ਗ਼ੈਰਕਾਨੂੰਨੀ ਜਥੇਬੰਦੀ ਐਲਾਨਿਆ ਗਿਆ ਸੀ ਅਤੇ ਜੇਲ੍ਹ ’ਚ ਬੰਦ ਵੱਖਵਾਦੀ ਨੇਤਾ ਯਾਸੀਨ ਮਲਿਕ ਦੇ ਅਗਵਾਈ ਵਾਲੇ ਜੰਮੂ ਅਤੇ ਕਸ਼ਮੀਰ ਲਿਬਰੇਸ਼ਨ ਫਰੰਟ ’ਤੇ 15 ਮਾਰਚ ਨੂੰ ਪਾਬੰਦੀ ਲਾਈ ਗਈ ਸੀ। ਹੋਰ ਗਰੁੱਪਾਂ ’ਚ ਜੰਮੂ ਅਤੇ ਕਸ਼ਮੀਰ ਪੀਪਲਜ਼ ਫਰੀਡਮ ਲੀਗ ਨੂੰ ਗ਼ੈਰਕਾਨੂੰਨੀ ਐਲਾਨਿਆ ਗਿਆ ਸੀ ਜਦਕਿ ਜੰਮੂ ਅਤੇ ਕਸ਼ਮੀਰ ਪੀਪਲਜ਼ ਲੀਗ ਦੇ ਚਾਰ ਧੜਿਆਂ ਜੇਕੇਪੀਐੱਲ ਮੁਖ਼ਤਾਰ ਅਹਿਮਦ ਵਜ਼ਾ ਗਰੁੱਪ, ਜੇਕੇਪੀਐੱਲ ਬਸ਼ੀਰ ਅਹਿਮਦ ਤੋਤਾ ਗਰੁੱਪ, ਜੇਕੇਪੀਐੱਲ ਘੁਮਾ ਮੁਹੰਮਦ ਖ਼ਾਨ ਗਰੁੱਪ (ਜੰਮੂ ਅਤੇ ਕਸ਼ਮੀਰ ਪੀਪਲਜ਼ ਪੁਲਿਟੀਕਲ ਲੀਗ) ਅਤੇ ਜੇਕੇਪੀ ਅਜ਼ੀਜ਼ ਸ਼ੇਖ ਗਰੁੱਪ ’ਤੇ ਪਾਬੰਦੀ ਲਾ ਦਿੱਤੀ ਗਈ ਸੀ। -ਪੀਟੀਆਈ News Source link Tagsਸਗਠਨਕਇਮਚਰਜਮਕਸ਼ਮਰਟਰਬਊਨਲਤਦਦਣਪਬਦਫਸਲਬਰਲਈ Share Facebook Twitter Pinterest WhatsApp Previous articleਆਈਪੀਐੱਲ: ਕੋਹਲੀ ’ਤੇ ਭਾਰੀ ਪਿਆ ਬਟਲਰ ਦਾ ਸੈਂਕੜਾNext articleਆਸਟਰੇਲੀਆ ’ਚ ਸੜਕ ਹਾਦਸੇ ਕਾਰਨ ਕਪੂਰਥਲਾ ਦੇ ਪਿੰਡ ਭਟਨੂਰਾ ਵਾਸੀ ਦੀ ਮੌਤ – Punjabi Tribune - Advertisement - More articles Canada News: ਕੈਨੇਡਾ ਤੋਂ ਦੁਖਦ ਖਬਰ, ਇੱਕ ਹੋਰ ਨੌਜਵਾਨ ਦੀ ਮੌਤ; ਕਮਰੇ 'ਚ ਆਰਾਮ ਕਰਦੇ ਸਮੇਂ… April 17, 2026 Trump Tariff : ਕੀ ਫ਼ਿਰ ਟੈਰਿਫ ਲਗਾਉਣਗੇ ਟਰੰਪ ? ਅਮਰੀਕੀ ਅਧਿਕਾਰੀ ਨੇ ਦਿੱਤਾ ਇਹ ਵੱਡਾ ਬਿਆਨ April 16, 2026 Pakistan 'ਚ ਲਸ਼ਕਰ ਕਮਾਂਡਰ ਆਮਿਰ ਹਮਜ਼ਾ 'ਤੇ ਫਾਇਰਿੰਗ , ਗੰਭੀਰ ਜ਼ਖਮੀ April 16, 2026 - Advertisement - Latest article ਅੰਮ੍ਰਿਤਸਰ ਪੁਲਿਸ ਨੂੰ ਮਿਲੀ ਵੱਡੀ ਸਫਲਤਾ, 2 ਕਿਲੋ ਹੈਰੋਇਨ ਅਤੇ ਗਲਾਕ ਪਿਸਤੌਲ ਬਰਾਮਦ; ਡਰੋਨ ਰਾਹੀਂ ਹੋ ਰਹੀ ਸੀ ਤਸਕਰੀ April 18, 2026 ਕਰਣ ਜੌਹਰ ਦੀ ਐਂਟਰੀ ਤਾ ਵੇਖੋ April 18, 2026 Abohar News : ਪਤਨੀ ਦੇ ਅੰਤਿਮ ਸਸਕਾਰ ਦੌਰਾਨ ਪਤੀ 'ਤੇ ਹਮਲਾ , ਸਹੁਰਿਆਂ ਨੇ ਕੀਤੀ ਕੁੱਟਮਾਰ ,ਜਾਣੋ ਪੂਰਾ ਮਾਮਲਾ April 18, 2026 ਪੰਜਾਬ ਤੋਂ ਬੂਰੀ ਤਰ੍ਹਾਂ ਹਾਰੀ ਮੁੰਬਈ ਇੰਡੀਅਨਸ, ਹਾਰਦਿਕ ਪਾਂਡਯਾ ਸਣੇ ਆਹ ਰਹੇ ਹਾਰ ਦੇ ਜ਼ਿੰਮੇਵਾਰ April 18, 2026 Jalandhar News : ATM 'ਚ ਧੋਖਾਧੜੀ ਦਾ ਨਵਾਂ ਤਰੀਕਾ ! ਠੱਗਾਂ ਨੇ ਮਹਿਲਾ ਦੇ ਖਾਤੇ 'ਚੋਂ ਉਡਾਏ 40 ਹਜ਼ਾਰ ਰੁਪਏ April 18, 2026