30.9 C
Patiāla
Thursday, May 16, 2024

ਮੱਧ ਪ੍ਰਦੇਸ਼: ਰੇਲ ਮੁਲਾਜ਼ਮ ਤੇ ਉਸ ਦੇ 8 ਸਾਲਾ ਪੁੱਤ ਦੀ ਹੱਤਿਆ, ਬੱਚੇ ਦੀ ਲਾਸ਼ ਫਰਿੱਜ ’ਚੋਂ ਮਿਲੀ – Punjabi Tribune

Must read


ਭੁਪਾਲ, 16 ਮਾਰਚ

ਮੱਧ ਪ੍ਰਦੇਸ਼ ਦੇ ਜਬਲਪੁਰ ਸ਼ਹਿਰ ਵਿੱਚ ਰੇਲਵੇ ਕਰਮਚਾਰੀ ਅਤੇ ਉਸ ਦੇ ਅੱਠ ਸਾਲ ਦੇ ਬੇਟੇ ਦੀ ਕਥਿਤ ਤੌਰ ‘ਤੇ ਉਨ੍ਹਾਂ ਦੇ ਘਰ ਵਿੱਚ ਹੱਤਿਆ ਕਰ ਦਿੱਤੀ ਗਈ ਅਤੇ ਲੜਕੇ ਦੀ ਲਾਸ਼ ਫਰਿੱਜ ਵਿਚੋਂ ਮਿਲੀ। ਸਿਵਲ ਲਾਈਨ ਥਾਣੇ ਅਧੀਨ ਪੈਂਦੇ ਮਿਲੇਨੀਅਮ ਕਲੋਨੀ ਵਿੱਚ ਵਾਪਰੀ ਘਟਨਾ ਤੋਂ ਬਾਅਦ ਮ੍ਰਿਤਕ ਰੇਲਵੇ ਕਰਮਚਾਰੀ ਦੀ ਨਾਬਾਲਗ ਧੀ ਲਾਪਤਾ ਹੈ। ਪੁਲੀਸ ਨੂੰ ਸ਼ੱਕ ਹੈ ਕਿ ਉਹ ਆਪਣੇ ਗੁਆਂਢੀ ਨਾਲ ਪਿਓ-ਪੁੱਤਰ ਦੀ ਹੱਤਿਆ ਕਰਨ ਤੋਂ ਬਾਅਦ ਫਰਾਰ ਹੋ ਗਈ। ਐੱਸਪੀ ਆਦਿਤਿਆ ਪ੍ਰਤਾਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਰਾਜਕੁਮਾਰ ਵਿਸ਼ਵਕਰਮਾ ਆਪਣੀ ਪਤਨੀ ਦੀ ਮੌਤ ਤੋਂ ਬਾਅਦ ਆਪਣੇ ਦੋ ਨਾਬਾਲਗ ਬੱਚਿਆਂ ਨਾਲ ਰਹਿੰਦਾ ਸੀ। ਵਿਸ਼ਵਕਰਮਾ ਦੇ ਭਰਾ ਨੂੰ ਉਸ ਦੀ ਭਤੀਜੀ ਤੋਂ  ਵੌਇਸ ਸੁਨੇਹਾ ਮਿਲਿਆ ਕਿ ਉਨ੍ਹਾਂ ਦੇ 19 ਸਾਲਾ ਗੁਆਂਢੀ ਨੇ ਉਸਦੇ ਪਿਤਾ ਅਤੇ ਭਰਾ ਦਾ ਕਤਲ ਕਰ ਦਿੱਤਾ ਹੈ। ਰਾਜ ਦੇ ਪਿਪਰੀਆ ਸ਼ਹਿਰ ਦੇ ਵਸਨੀਕ ਵਿਸ਼ਵਕਰਮਾ ਦੇ ਭਰਾ ਨੇ ਫਿਰ ਪੁਲੀਸ ਨੂੰ ਸੂਚਿਤ ਕੀਤਾ। ਸੂਚਨਾ ਮਿਲਣ ਤੋਂ ਬਾਅਦ ਪੁਲੀਸ ਨੇ ਘਰ ਵਿੱਚ ਦਾਖਲ ਹੋ ਕੇ ਦੇਖਿਆ ਕਿ ਪਿਤਾ ਅਤੇ ਉਸ ਦੇ ਪੁੱਤਰ ਦੀ ਹੱਤਿਆ ਕਰ ਦਿੱਤੀ ਗਈ ਸੀ। ਬੇਟੇ ਦੀ ਲਾਸ਼ ਫਰਿੱਜ ’ਚੋਂ ਮਿਲੀ। ਪਤਾ ਲੱਗਾ ਹੈ ਕਿ ਪਿਉ-ਪੁੱਤਰ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕੀਤਾ ਗਿਆ। ਪੀੜਤ ਦੀ ਨਾਬਾਲਗ ਧੀ ਕਥਿਤ ਤੌਰ ‘ਤੇ ਮੁਲਜ਼ਮਾਂ ਨਾਲ ਲਾਪਤਾ ਹੋ ਗਈ ਹੈ। ਪੁਲੀਸ ਨੂੰ ਮਾਮਲਾ ਪ੍ਰੇਮ ਸਬੰਧਾਂ ਕਾਰਨ ਕਤਲ ਦਾ ਲੱਗ ਰਿਹਾ ਹੈ। ਪੁਲੀਸ ਅਧਿਕਾਰੀ ਮੁਤਾਬਕ ਲੜਕੀ ਸਤੰਬਰ 2023 ‘ਚ ਗੁਆਂਢੀ ਮੁਲਜ਼ਮ ਨਾਲ ਫ਼ਰਾਰ ਹੋ ਗਈ ਸੀ ਪਰ ਬਾਅਦ ‘ਚ ਉਸ ਨੇ ਲੜਕੇ ਖ਼ਿਲਾਫ਼ ਬਲਾਤਕਾਰ ਦਾ ਮਾਮਲਾ ਦਰਜ ਕਰਵਾਇਆ ਗਿਆ।



News Source link

- Advertisement -

More articles

- Advertisement -

Latest article