31.6 C
Patiāla
Thursday, May 16, 2024

ਰੁਪਿੰਦਰ ਰਿੰਪੀ ਬਣੇ ਹਲਕਾ ਜੈਤੋ ਦੇ ਯੂਥ ਕੋਆਰਡੀਨੇਟਰ

Must read


ਪੱਤਰ ਪ੍ਰੇਰਕ

ਜੈਤੋ, 15 ਮਾਰਚ

ਲੋਕ ਸਭਾ ਚੋਣਾਂ ਤੋਂ ਪਹਿਲਾਂ ਆਪਣਾ ਕੇਡਰ ਮਜ਼ਬੂਤ ਕਰਨ ਲਈ ਆਪ ਵੱਲੋਂ ਨਿਯੁਕਤ ਕੀਤੇ ਆਹੁਦੇਦਾਰਾਂ ‘ਚ ਵਿਧਾਨ ਸਭਾ ਹਲਕਾ ਜੈਤੋ ਦੇ ਯੂਥ ਵਿੰਗ ਵਾਸਤੇ ਵਿਧਾਨ ਸਭਾ ਕੋਆਰਡੀਨੇਟਰ ਲਈ ਰੁਪਿੰਦਰ ਸਿੰਘ ਰਿੰਪੀ ਨੂੰ ਨਿਯੁਕਤ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਕੌਮੀ ਜਨਰਲ ਸਕੱਤਰ ਡਾ. ਸੰਦੀਪ ਪਾਠਕ, ਸੂਬਾ ਪ੍ਰਧਾਨ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸੂਬਾ ਵਰਕਿੰਗ ਪ੍ਰਧਾਨ ਪਿ੍ੰਸੀਪਲ ਬੁੱਧ ਰਾਮ ਵੱਲੋਂ ਜਾਰੀ ਪੱਤਰ ਵਿੱਚ ਰੁਪਿੰਦਰ ਸਿੰਘ ਰਿੰਪੀ ਨੂੰ ਇਹ ਅਹੁਦਾ ਦਿੱਤਾ ਗਿਆ। ਆਪਣੀ ਨਿਯੁਕਤੀ ਉਪਰੰਤ ਰੁਪਿੰਦਰ ਸਿੰਘ ਰਿੰਪੀ ਨੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਆਮ ਆਦਮੀ ਪਾਰਟੀ ਨਾਲ ਜੁੜਿਆ ਹੋਇਆ ਹੈ ਅਤੇ ਹੁਣ ਉਸ ਨੂੰ ਪਾਰਟੀ ਦੇ ਯੂਥ ਵਿੰਗ ਵਿੱਚ ਵਿਧਾਨ ਸਭਾ ਹਲਕਾ ਜੈਤੋ ਦੇ ਕੋਆਰਡੀਨੇਟਰ ਵਜੋਂ ਕੰਮ ਕਰਨ ਦਾ ਮੌਕਾ ਮਿਲਿਆ ਹੈ ਜਿਸ ’ਤੇ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਪਿ੍ੰਸੀਪਲ ਬੁੱਧ ਰਾਮ ਅਤੇ ਵਿਧਾਇਕ ਅਮੋਲਕ ਸਿੰਘ ਦੇ ਧੰਨਵਾਦੀ ਹਨ ਤੇ ਵਾਅਦਾ ਕਰਦੇ ਹਨ ਕਿ ਪਾਰਟੀ ਦੀਆਂ ਗਤੀਵਿਧੀਆਂ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰੇਗਾ|



News Source link

- Advertisement -

More articles

- Advertisement -

Latest article