42.3 C
Patiāla
Wednesday, May 15, 2024

ਪਟਿਆਲਾ: ਮਨੀ ਐਕਸਚੇਂਜਰ ਤੋਂ 20 ਲੱਖ ਲੁੱਟਣ ਵਾਲੇ 6 ਮੁਲਜ਼ਮ ਕਾਬੂ

Must read


ਸਰਬਜੀਤ ਸਿੰਘ ਭੰਗੂ

ਪਟਿਆਲਾ, 14 ਮਾਰਚ

15 ਦਿਨ ਪਹਿਲਾਂ ਇਥੇ ਮਨੀ ਐਕਸਚੇਂਜਰ ਜਸਦੀਪ ਸਿੰਘ ਦੇ ਸਿਰ ‘ਚ ਸੱਟ ਮਾਰ ਕੇ ਉਸ ਤੋਂ 20 ਲੱਖ ਰੁਪਏ ਲੁੱਟਣ ਦੇ ਮਾਮਲੇ ਨੂੰ ਪੁਲੀਸ ਨੇ ਮੁਲਜ਼ਮਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਸਾਰੇ ਛੇ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਲੁੱਟ ਦੇ 20 ਲੱਖ ਰੁਪਏ ਬਰਾਮਦ ਕਰ ਲਏ ਹਨ। ਅੱਜ ਇਥੇ ਪ੍ਰੈਸ ਕਾਨਫਰਸ ਦੌਰਾਨ ਐੱਸਐੱਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਥਾਣਾ ਤ੍ਰਿਪੜੀ ਦੇ ਐੱਸਐੱਚਓ ਇੰਸਪੈਕਟਰ ਗੁਰਪ੍ਰੀਤ ਸਿੰਘ ਭਿੰਡਰ ਤੇ ਸੀਆਈਏ ਇੰਚਾਰਜ ਸ਼ਮਿੰਦਰ ਸਿੰਘ ਵੱਲੋਂ ਐੱਸਪੀ (ਸਿਟੀ) ਸਰਫ਼ਰਾਜ਼ ਆਲਮ, ਐੱਸਪੀ ਡੀ. ਯੋਗੇਸ਼ ਸ਼ਰਮਾ ਡੀਐੱਸਪੀ ਡੀ. ਅਵਤਾਰ ਸਿੰਘ ਅਤੇ ਡੀਐੱਸਪੀ ਸਿਟੀ-ਟੂ ਜੰਗਜੀਤ ਸਿੰਘ ਦੀ ਅਗਵਾਈ ਹੇਠ ਕੀਤੀ ਗਈ ਕਾਰਵਾਈ ਦੌਰਾਨ ਗ੍ਰਿਫਤਾਰ ਕੀਤਾ ਗਿਆ ਹੈ। ਕਾਬੂ ਕੀਤੇ ਮੁਲਜ਼ਮਾਂ ਵਿੱਚ ਚਮਕੌਰ ਸਿੰਘ ਨਨੂੰ ਵਾਸੀ ਭਾਦਸੋ, ਸੁਪਿੰਦਰ ਸਿੰਘ ਸਿੱਪੀ, ਸ਼ਮਸ਼ਾਦ ਉਰਫ ਅਤੁਲ, ਅੰਕਿਤ ਗੁਗਲੀ, ਤਰੁਣ ਚੌਹਾਨ ਅਤੇ ਅਮਿਤ ਕੁਮਾਰ ਵਾਸੀ ਪਟਿਆਲਾ ਸ਼ਾਮਲ ਹਨ।



News Source link

- Advertisement -

More articles

- Advertisement -

Latest article