37.4 C
Patiāla
Wednesday, May 15, 2024

1 ਅਪਰੈਲ 2019 ਤੋਂ 15 ਫਰਵਰੀ 2024 ਦੇ ਵਿਚਕਾਰ 22,217 ਚੋਣ ਬਾਂਡ ਖਰੀਦੇ ਗਏ: ਐੱਸਬੀਆਈ ਨੇ ਸੁਪਰੀਮ ਕੋਰਟ ਨੂੰ ਦੱਸਿਆ

Must read


ਨਵੀਂ ਦਿੱਲੀ, 13 ਮਾਰਚ

ਭਾਰਤੀ ਸਟੇਟ ਬੈਂਕ(ਐੱਸਬੀਆਈ) ਨੇ ਸੁਪਰੀਮ ਕੋਰਟ ਵਿੱਚ ਹੁਕਮ ਦੀ ਪਾਲਣਾ ਬਾਰੇ ਹਲਫ਼ਨਾਮਾ ਦਾਇਰ ਕਰਦਿਆਂ ਕਿਹਾ ਹੈ ਕਿ ਉਸ ਨੇ ਚੋਣ ਕਮਿਸ਼ਨ ਨੂੰ ਚੋਣ ਬਾਂਡ ਦੇ ਵੇਰਵੇ ਜਮ੍ਹਾ ਕਰ ਦਿੱਤੇ ਹਨ। ਇਸ ਵਿੱਚ ਚੋਣ ਬਾਂਡ ਦੀ ਖਰੀਦ ਮਿਤੀ, ਖਰੀਦਦਾਰਾਂ ਦੇ ਨਾਮ ਅਤੇ ਕੀਮਤ ਦੇ ਵੇਰਵੇ ਸ਼ਾਮਲ ਹਨ। ਐਸਬੀਆਈ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਚੋਣ ਬਾਂਡ ਭੁਨਾਉਣ ਦੀ ਮਿਤੀ ਅਤੇ ਚੰਦਾ ਪ੍ਰਾਪਤ ਕਰਨ ਵਾਲੀਆਂ ਸਿਆਸੀ ਪਾਰਟੀਆਂ ਦੇ ਨਾਵਾਂ ਦੀ ਜਾਣਕਾਰੀ ਵੀ ਚੋਣ ਕਮਿਸ਼ਨ ਨੂੰ ਸੌਂਪੀ ਗਈ ਹੈ।ਐੱਸਬੀਆਈ ਨੇ ਸਿਖਰਲੀ ਅਦਾਲਤ ਨੂੰ ਦੱਸਿਆ ਕਿ 1 ਅਪਰੈਲ 2019 ਤੋਂ 15 ਫਰਵਰੀ 2024 ਦਰਮਿਆਨ ਖਰੀਦੇ ਚੋਣ ਬਾਂਡਾਂ ਦੇ ਸਬੰਧ ਵਿੱਚ ਚੋਣ ਕਮਿਸ਼ਨ ਨੂੰ ਵੇਰਵੇ ਸੌਂਪੇ ਗਏ ਹਨ। 1 ਅਪਰੈਲ 2019 ਤੋਂ 15 ਫਰਵਰੀ 2024 ਦੇ ਵਿਚਕਾਰ ਕੁੱਲ 22,217 ਚੋਣ ਬਾਂਡ ਖਰੀਦੇ ਗਏ ਸਨ।ਬੈਂਕ ਨੇ ਦੱਸਿਆ ਕਿ 1 ਅਪਰੈਲ 2019 ਅਤੇ 11 ਅਪਰੈਲ 2019 ਵਿਚਕਾਰ ਕੁੱਲ 3,346 ਚੋਣ ਬਾਂਡ ਖਰੀਦੇ ਗਏ ਸਨ ਅਤੇ ਇਨ੍ਹਾਂ ਵਿੱਚੋਂ 1,609 ਨੂੰ ਭੁਨਾਇਆ ਕੀਤਾ ਗਿਆ ਸੀ। 12 ਅਪਰੈਲ 2019 ਤੋਂ 15 ਫਰਵਰੀ 2024 ਤੱਕ ਕੁੱਲ 18,871 ਚੋਣ ਬਾਂਡ ਖਰੀਦੇ ਗਏ ਸਨ। ਕੁੱਲ 22,217 ਚੋਣ ਬਾਂਡ ਖਰੀਦੇ ਗਏ ਸਨ ਅਤੇ ਇਨ੍ਹਾਂ ਵਿੱਚੋਂ 22,030 ਬਾਂਡ ਸਿਆਸੀ ਪਾਰਟੀਆਂ ਵੱਲੋਂ ਭੁਨਾਏ ਗਏ।



News Source link

- Advertisement -

More articles

- Advertisement -

Latest article