28.6 C
Patiāla
Wednesday, May 15, 2024

ਗੁਜਰਾਤ ਟਾਈਟਨਸ ਦਾ ਵਿਕਟਕੀਪਰ ਰੌਬਿਨ ਮਿੰਟਜ਼ ਸੜਕ ਹਾਦਸੇ ’ਚ ਜ਼ਖ਼ਮੀ

Must read


ਰਾਂਚੀ, 3 ਮਾਰਚ

ਆਈਪੀਐਲ ਵਿੱਚ ਗੁਜਰਾਤ ਟਾਈਟਨਜ਼ ਵੱਲੋਂ ਖੇਡਿਆ ਵਿਕਟਕੀਪਰ ਤੇ ਬੱਲੇਬਾਜ਼ ਰੌਬਿਨ ਮਿੰਟਜ਼ ਸੜਕ ਹਾਦਸੇ ਵਿਚ ਜ਼ਖ਼ਮੀ ਹੋ ਗਿਆ ਹੈ। ਉਸ ਦੇ ਪਿਤਾ ਫਰਾਂਸਿਸ ਨੇ ਦੱਸਿਆ ਕਿ ਉਸ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਜਾਣਕਾਰੀ ਅਨੁਸਾਰ ਉਹ ਮੋਟਰਸਾਈਕਲ ’ਤੇ ਜਾ ਰਿਹਾ ਸੀ ਕਿ ਅੱਗੇ ਤੋਂ ਆਉਂਦੇ ਵਾਹਨ ਵੱਲੋਂ ਹਲਕੀ ਫੇਟ ਵੱਜਣ ਕਾਰਨ ਉਸ ਦਾ ਸੰਤੁਲਨ ਵਿਗੜ ਗਿਆ ਤੇ ਵਾਹਨ ਹਾਦਸਾਗ੍ਰਸਤ ਹੋ ਗਿਆ। ਦੱਸਣਾ ਬਣਦਾ ਹੈ ਕਿ ਆਈਪੀਐਲ ਵਿਚ ਟਾਈਟਨਸ ਨੇ ਰੌਬਿਨ ਨੂੰ 3.6 ਕਰੋੜ ਰੁਪਏ ਦੀ ਬੋਲੀ ’ਤੇ ਖਰੀਦਿਆ ਸੀ।



News Source link

- Advertisement -

More articles

- Advertisement -

Latest article