44.8 C
Patiāla
Friday, May 17, 2024

ਸ਼ਾਹ ਤੇ ਨੱਢਾ ਵੱਲੋਂ ਜੈਅੰਤ ਚੌਧਰੀ ਦਾ ਐੱਨਡੀਏ ’ਚ ਸਵਾਗਤ

Must read


ਨਵੀਂ ਦਿੱਲੀ, 2 ਮਾਰਚ

ਰਾਸ਼ਟਰੀ ਲੋਕ ਦਲ (ਆਰਐੱਲਡੀ) ਆਗੂ ਜੈਅੰਤ ਚੌਧਰੀ ਨੇ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਜੇ ਪੀ ਨੱਢਾ ਨਾਲ ਮੁਲਾਕਾਤ ਕੀਤੀ ਅਤੇ ਉਹ ਰਸਮੀ ਤੌਰ ’ਤੇ ਕੌਮੀ ਜਮਹੂਰੀ ਗੱਠਜੋੜ (ਐੱਨਡੀਏ) ਵਿੱਚ ਸ਼ਾਮਲ ਹੋ ਗਏ। ਸ਼ਾਹ ਤੇ ਨੱਢਾ ਨੇ ਉਨ੍ਹਾਂ ਦਾ ਐੱਨਡੀਏ ਵਿੱਚ ਸਵਾਗਤ ਕੀਤਾ। ਨੱਢਾ ਨੇ ਇਹ ਜਾਣਕਾਰੀ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ’ਤੇ ਦਿੱਤੀ। ਹੁਣ ਤੱਕ ਵਿਰੋਧੀ ਧਿਰਾਂ ਦੇ ‘ਇੰਡੀਆ’ ਗੱਠਜੋੜ ਦਾ ਹਿੱਸਾ ਰਹੇ ਜੈਅੰਤ ਦੀਆਂ ਹਾਲ ਹੀ ਵਿੱਚ ਭਾਜਪਾ ਨਾਲ ਨਜ਼ਦੀਕੀਆਂ ਵਧ ਗਈਆਂ ਸਨ। ਆਰਐੱਲਡੀ ਨੂੰ ਯੂਪੀ ਵਿੱਚ ਦੋ ਲੋਕ ਸਭਾ ਸੀਟਾਂ ਮਿਲਣ ਦੀ ਸੰਭਾਵਨਾ ਹੈ।



News Source link

- Advertisement -

More articles

- Advertisement -

Latest article