43.2 C
Patiāla
Thursday, May 16, 2024

Death: ਮਨੋਰੰਜਨ ਜਗਤ ਤੋਂ ਸਾਹਮਣੇ ਆਈ ਬੁਰੀ ਖਬਰ, ਹੁਣ ਇਹ ਮਸ਼ਹੂਰ ਹਸਤੀ ਦੁਨੀਆਂ ਤੋਂ ਹੋਈ ਰੁਖਸਤ

Must read


Meraj Jaidi Death: ਮਨੋਰੰਜਨ ਜਗਤ ਤੋਂ ਲਗਾਤਾਰ ਮਸ਼ਹੂਰ ਹਸਤੀਆਂ ਦੇ ਦੇਹਾਂਤ ਦੀਆਂ ਖਬਰਾਂ ਆ ਰਹੀਆਂ ਹਨ। ਹਾਲ ਹੀ ਵਿੱਚ ਉੱਘੇ ਗ਼ਜ਼ਲ ਗਾਇਕ ਪੰਕਜ ਉਧਾਸ ਦਾ ਦੇਹਾਂਤ ਹੋ ਗਿਆ ਹੈ। ਹੁਣ ਇੱਕ ਹੋਰ ਦੁਖਦਾਈ ਖਬਰ ਆ ਰਹੀ ਹੈ। ਦਰਅਸਲ, ਝਾਂਸੀ ਕੀ ਰਾਣੀ ਸਮੇਤ ਕਈ ਟੀਵੀ ਸੀਰੀਅਲਾਂ ਦੀ ਸਕ੍ਰਿਪਟ ਲਿਖਣ ਵਾਲੇ ਮਸ਼ਹੂਰ ਲੇਖਕ ਮੇਰਾਜ ਜ਼ੈਦੀ ਦਾ ਦੇਹਾਂਤ ਹੋ ਗਿਆ ਹੈ। ਮੇਰਾਜ ਨੇ ਪ੍ਰਯਾਗਰਾਜ ਦੇ ਡੰਡੂਪੁਰ ਸਥਿਤ ਆਪਣੀ ਰਿਹਾਇਸ਼ ‘ਤੇ ਆਖਰੀ ਸਾਹ ਲਿਆ। ਉਹ 76 ਵਰ੍ਹਿਆਂ ਦੇ ਸਨ ਅਤੇ ਪਿਛਲੇ ਕੁਝ ਦਿਨਾਂ ਤੋਂ ਗੰਭੀਰ ਬਿਮਾਰ ਸਨ। ਮੇਰਾਜ ਜ਼ੈਦੀ ਦੇ ਦੇਹਾਂਤ ਕਾਰਨ ਸਾਰੇ ਪ੍ਰਸ਼ੰਸਕਾਂ ਅਤੇ ਸੈਲੇਬਸ ਵਿੱਚ ਸੋਗ ਦੀ ਲਹਿਰ ਹੈ।
 
ਤੁਹਾਨੂੰ ਦੱਸ ਦੇਈਏ ਕਿ ਮੇਰਾਜ ਨੇ ਝਾਂਸੀ ਕੀ ਰਾਣੀ, ਵੀਰ ਸ਼ਿਵਾਜੀ, ਸ਼ੋਭਾ ਸੋਮਨਾਥ ਕੀ, ਆਪਕੀ ਅੰਤਰਾ, ਰਾਜਾ ਕਾ ਬਾਜਾ ਵਰਗੇ ਕਈ ਟੀਵੀ ਸੀਰੀਅਲਾਂ ਵਿੱਚ ਸਕ੍ਰਿਪਟ ਅਤੇ ਡਾਇਲਾਗ ਲਿਖੇ ਹਨ। ਮੇਰਾਜ ਜ਼ੈਦੀ ਆਪਣੇ ਪਿੱਛੇ ਤਿੰਨ ਪੁੱਤਰ ਅਤੇ ਦੋ ਧੀਆਂ ਛੱਡ ਗਏ ਹਨ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।



News Source link

- Advertisement -

More articles

- Advertisement -

Latest article