28.3 C
Patiāla
Sunday, May 12, 2024

ਲਾਪਤਾ ਨੌਜਵਾਨ ਦੀ ਤਿੰਨ ਦਿਨਾਂ ਤੋਂ ਨਹੀਂ ਮਿਲੀ ਉੱਘ ਸੁੱਘ

Must read


ਪੱਤਰ ਪ੍ਰੇਰਕ

ਪਾਇਲ, 26 ਫਰਵਰੀ

ਨਜ਼ਦੀਕੀ ਪਿੰਡ ਮਾਂਹਪੁਰ ਦੇ ਸਾਬਕਾ ਪੰਚ ਅਮਰੀਕ ਸਿੰਘ ਦੇ 23 ਸਾਲਾ ਨੌਜਵਾਨ ਪੁੱਤਰ ਗੁਰਸ਼ਰਨਜੀਤ ਸਿੰਘ ਉਰਫ਼ ਸਰਨਾ ਤੋਂ ਲਾਪਤਾ ਹੈ, ਜਿਸ ਦੀ ਤਿੰਨ ਦਿਨ ਬੀਤ ਜਾਣ ਮਗਰੋਂ ਵੀ ਉਘ ਸੁੱਘ ਨਹੀਂ ਮਿਲੀ। ਮਿਲੀ ਜਾਣਕਾਰੀ ਅਨੁਸਾਰ ਗੁਰਸ਼ਰਨਜੀਤ ਸਿੰਘ ਉਰਫ਼ ਸਰਨਾ ਦੋਰਾਹਾ ਨਜਦੀਕ ਇੱਕ ਫੈਕਟਰੀ ’ਚ ਨੌਕਰੀ ਕਰਦਾ ਹੈ ਤੇ ਰੋਜ਼ ਵਾਂਗ ਹੀ ਉਹ ਘਰੋਂ ਕੰਮ ’ਤੇ ਗਿਆ, ਪਰ ਨਾ ਤਾਂ ਉਹ ਕੰਮ ’ਤੇ ਪਹੁੰਚਿਆ ਤੇ ਨਾ ਹੀ ਘਰ। ਪਰਿਵਾਰਕ ਮੈਬਰਾਂ ਵੱਲੋਂ ਰਿਸ਼ਤੇਦਾਰੀਆਂ ਸਮੇਤ ਆਲੇ ਦੁਆਲੇ ਉਸ ਦੀ ਕਾਫ਼ੀ ਭਾਲ ਕਰਨ ਉਪਰੰਤ ਅੱਜ ਪਰਿਵਾਰ ਵੱਲੋਂ ਉਹਨਾਂ ਇਸ ਦੀ ਸੂਚਨਾ ਪੁਲੀਸ ਚੌਕੀ ਰੌਣੀ ਵਿਖੇ ਦਿੱਤੀ ਗਈ। ਪੁਲੀਸ ਚੌਕੀ ਰੌਣੀ ਦੇ ਇੰਚਾਰਜ ਪਰਮਿੰਦਰ ਸਿੰਘ ਜੱਲ੍ਹਾ ਨੇ ਦੱਸਿਆ ਕਿ ਉਹ ਲਾਪਤਾ ਨੌਜਵਾਨ ਦੀ ਭਾਲ ਕਰ ਰਹੇ ਹਨ ਅਤੇ ਇਸ ਸਬੰਧੀ ਉਹਨਾਂ ਵੱਲੋਂ ਫੈਕਟਰੀ ਸਮੇਤ ਹੋਰ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਤੇ ਨਾਲ ਹੀ ਲਾਪਤਾ ਨੌਜਵਾਨ ਦੇ ਦੋਸਤਾਂ ਮਿੱਤਰਾ ਤੋਂ ਵੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਲਾਪਤਾ ਨੌਜਵਾਨ ਦੇ ਪਰਿਵਾਰਕ ਮੈਬਰਾਂ ਤੋਂ ਇਲਾਵਾ ਨਗਰ ਨਿਵਾਸੀ ਵੀ ਡੂੰਘੀ ਚਿੰਤਾ ’ਚ ਹਨ।



News Source link
#ਲਪਤ #ਨਜਵਨ #ਦ #ਤਨ #ਦਨ #ਤ #ਨਹ #ਮਲ #ਉਘ #ਸਘ

- Advertisement -

More articles

- Advertisement -

Latest article