34.2 C
Patiāla
Friday, May 17, 2024

ਸੁਧੀਂਦਰ ਕੁਲਕਰਨੀ ਵੱਲੋਂ ਸੰਵਿਧਾਨ ਨਿਰਮਾਣ ’ਚ ਅੰਬੇਡਕਰ ਨਾਲੋਂ ਨਹਿਰੂ ਦਾ ਵੱਧ ਯੋਗਦਾਨ ਦੱਸਣ ਤੋਂ ਵਿਵਾਦ ਛਿੜਿਆ

Must read


ਮੁੰਬਈ, 27 ਜਨਵਰੀ

ਭਾਜਪਾ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਦੇ ਕਰੀਬੀ ਰਹੇ ਸੁਧੀਂਦਰ ਕੁਲਕਰਨੀ ਵੱਲੋਂ ਇਕ ਆਰਟੀਕਲ ’ਚ ਇਹ ਆਖੇ ਜਾਣ ਕਿ ਸੰਵਿਧਾਨ ਦੇ ਨਿਰਮਾਣ ’ਚ ਬੀ.ਆਰ. ਅੰਬੇਡਕਰ ਨਾਲੋਂ ਜਵਾਹਰਲਾਲ ਨਹਿਰੂ ਦਾ ਵੱਧ ਯੋਗਦਾਨ ਸੀ, ਨਾਲ ਨਵਾਂ ਵਿਵਾਦ ਛਿੜ ਗਿਆ ਹੈ। ਇਹ ਆਰਟੀਕਲ ਇੱਕ ਨਿਊਜ਼ ਸੰਸਥਾ ਨੇ ਪ੍ਰਕਾਸ਼ਿਤ ਕੀਤਾ ਸੀ ਜਿਸ ਨੂੰ ਕਾਂਗਰਸੀ ਨੇਤਾ ਸੈਮ ਪਿਤਰੋਦਾ ਨੇ ਆਪਣੇ ਐਕਸ ਖਾਤੇ ’ਤੇ ਸਾਂਝਾ ਕੀਤਾ ਸੀ। ਭਾਜਪਾ ਨੇਤਾਵਾਂ ਨੇ ਪਿਤਰੋਦਾ ਦੀ ਪੋੋਸਟ ’ਤੇ ਸਖ਼ਤ ਪ੍ਰਤੀਕਿਰਿਆ ਦਿੰਦਿਆਂ ਇਸ ਨੂੰ ਦਲਿਤਾਂ ਅਤੇ ਅੰਬੇਡਕਰ ਦਾ ਅਪਮਾਨ ਕਰਾਰ ਦਿੱਤਾ ਹੈ। ਹਾਲਾਂਕਿ ਪਿਤਰੋਦਾ ਨੇ ਬਾਅਦ ਵਿੱਚ ਇਹ ਆਰਟੀਕਲ ਡਿਲੀਟ ਕਰ ਦਿੱਤਾ ਸੀ। ਭਾਜਪਾ ਦੇ ਕੇਂਦਰੀ ਮੰਤਰੀਆਂ ਸਣੇ ਕਈ ਨੇਤਾਵਾਂ ਦੋਸ਼ ਲਾਇਆ ਕਿ ਦਲਿਤਾਂ ਤੇ ਅੰਬੇਡਕਰ ਪ੍ਰਤੀ ਕਾਂਗਰਸ ਦੀ ਨਫ਼ਰਤ ਕੋਈ ਨਵੀਂ ਗੱਲ ਨਹੀਂ ਹੈ ਅਤੇ ਵਿਰੋਧੀ ਪਾਰਟੀ ਇਸ ਆਰਟੀਕਲ ਦੀ ‘ਹਮਾਇਤ’ ਕਰਕੇ ਹਾਲੇ ਵੀ ‘ਉਨ੍ਹਾਂ ਦੀ ਵਿਰਾਸਤ’ ਨੂੰ ਮਿਟਾਉਣ ਦਾ ਕੋਸ਼ਿਸ਼ ਕਰ ਰਹੀ ਹੈ। -ਪੀਟੀਆਈ



News Source link

- Advertisement -

More articles

- Advertisement -

Latest article