26.6 C
Patiāla
Sunday, April 28, 2024

ਰਾਜਸਥਾਨ: ਲਾਰੈਂਸ ਬਿਸ਼ਨੋਈ ਤੇ ਰੋਹਿਤ ਗੋਦਾਰਾ ਗੈਂਗ ਦੇ 7 ਮੈਂਬਰ ਗ੍ਰਿਫ਼ਤਾਰ

Must read


ਜੋਧਪੁਰ, 27 ਜਨਵਰੀ

ਰਾਜਸਥਾਨ ਪੁਲੀਸ ਨੇ ਅੱਜ ਫਲੌਦੀ ਜ਼ਿਲ੍ਹੇ ਵਿੱਚ ਵੱਖ-ਵੱਖ ਟਿਕਾਣਿਆਂ ਤੋਂ ਲਾਰੈਂਸ ਬਿਸ਼ਨੋਈ ਤੇ ਰੋਹਿਤ ਗੋਦਾਰਾ ਦੇ ਗੈਂਗਾਂ ਦੇ ਸੱਤ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਫਲੌਦੀ ਦੇ ਐੱਸ.ਪੀ. ਹਨੂਮਾਨ ਪ੍ਰਸਾਦ ਨੇ ਦੱਸਿਆ ਕਿ ਸੂਹ ਦੇ ਆਧਾਰ ’ਤੇ ਪੁਲੀਸ ਨੇ ਸ਼ੁੱਕਰਵਾਰ ਨੂੰ ਲੋਹਾਵਤ, ਭੋਜਾਸਰ ਅਤੇ ਮਾਟੋਰਾ ਸਣੇ ਕਈ ਇਲਾਕਿਆਂ ’ਚ 13 ਟਿਕਾਣਿਆਂ ’ਤੇ ਛਾਪੇ ਮਾਰੇ, ਜਿਸ ਦੌਰਾਨ ਲਾਰੈਂਸ ਬਿਸ਼ਨੋਈ ਤੇ ਰੋਹਿਤ ਗੋਦਾਰਾ ਦੇ ਗੈਂਗਾਂ ਤੇ ਸੱਤ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਫੜੇ ਗਏ ਗੈਂਗ ਮੈਂਬਰਾਂ ਕੋਲੋਂ ਦੋ ਵਾਹਨ ਵੀ ਜ਼ਬਤ ਕੀਤੇ ਗਏ ਹਨ। ਪ੍ਰਸਾਦ ਮੁਤਾਬਕ ਫੜੇ ਗਏ ਮੁਲਜ਼ਮਾਂ ਵਿੱਚ ਲੋਹਾਵਤ ਦਾ ਦਸ ਨੰਬਰੀਆ ਮਨੀਸ਼ ਬਿਸ਼ਨੋਈ ਵੀ ਸ਼ਾਮਲ ਹੈ, ਜਿਸ ਖ਼ਿਲਾਫ਼ 27 ਕੇਸ ਦਰਜ ਹਨ। -ਪੀਟੀਆਈ



News Source link

- Advertisement -

More articles

- Advertisement -

Latest article