33.6 C
Patiāla
Monday, May 20, 2024

ਸ਼ਿੰਦੇ ਨੂੰ ਭਾਜਪਾ ’ਚ ਸ਼ਾਮਲ ਹੋਣ ਦੀ ਪੇਸ਼ਕਸ਼

Must read


ਮੁੰਬਈ, 17 ਜਨਵਰੀ

ਪੰਜ ਸਾਲਾਂ ‘ਚ ਇਹ ਦੂਜੀ ਵਾਰ ਹੈ ਜਦੋਂ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਤੇ ਕੇਂਦਰ ਦੇ ਸਾਬਕਾ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਕਿ ਉਹ ਅਤੇ ਉਨ੍ਹਾਂ ਦੀ ਵਿਧਾਇਕ ਧੀ ਪ੍ਰਣਿਤੀ ਸ਼ਿੰਦੇ ਨੂੰ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ਦੀ ਪੇਸ਼ਕਸ਼ ਮਿਲੀ ਹੈ। ਉਨ੍ਹਾਂ ਇਹ ਸਪੱਸ਼ਟ ਨਹੀਂ ਕੀਤਾ ਭਾਜਪਾ ਵੱਲੋਂ ਪੇਸ਼ਕਸ਼ ਕਦੋਂ ਆਇਆ ਜਾਂ ਕਿਸ ਤੋਂ ਮਿਲਿਆ ਹੈ। ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਮੁਸਕਰਾਉਂਦੇ ਹੋਏ ਕਿਹਾ ਕਿ ਉਹ ਹੁਣ 83 ਸਾਲ ਦੇ ਹਨ ਅਤੇ ਸਾਰੀ ਉਮਰ ਕਾਂਗਰਸ ਦੇ ਕੱਟੜ ਵਫਾਦਾਰ ਰਹੇ ਹਨ। ਇਸ ਲਈ ਉਸ ਦੀ ਧੀ ਜਾਂ ਉਸ ਵੱਲੋਂ ਅਜਿਹੀ ਕੋਈ ਪੇਸ਼ਕਸ਼ ਸਵੀਕਾਰ ਕਰਨ ਦਾ ਕੋਈ ਸਵਾਲ ਹੀ ਨਹੀਂ ਹੈ। ਪੱਤਰਕਾਰਾਂ ਵੱਲੋਂ ਪੁੱਛੇ ਜਾਣ ‘ਤੇ ਭਾਜਪਾ ਦੇ ਸੂਬਾ ਪ੍ਰਧਾਨ ਚੰਦਰਸ਼ੇਖਰ ਬਾਵਨਕੁਲੇ ਨੇ ਸਪੱਸ਼ਟ ਤੌਰ ’ਤੇ ਇਨਕਾਰ ਕੀਤਾ ਕਿ ਸ਼ਿੰਦੇ ਜਾਂ ਉਨ੍ਹਾਂ ਦੀ ਧੀ ਨੂੰ ਅਜਿਹੀ ਕੋਈ ਪੇਸ਼ਕਸ਼ ਕੀਤੀ ਗਈ ਹੈ।

 



News Source link

- Advertisement -

More articles

- Advertisement -

Latest article