44.5 C
Patiāla
Tuesday, May 21, 2024

ਊਧਵ ਵੱਲੋਂ ਸ਼ਿੰਦੇ ਤੇ ਨਾਰਵੇਕਰ ਨੂੰ ਬਹਿਸ ਦੀ ਚੁਣੌਤੀ – Punjabi Tribune

Must read


 

ਮੁੰਬਈ, 16 ਜਨਵਰੀ

ਸ਼ਿਵ ਸੈਨਾ (ਯੂਬੀਟੀ) ਮੁਖੀ ਊਧਵ ਠਾਕਰੇ ਨੇ ਅੱਜ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਅਤੇ ਵਿਧਾਨ ਸਭਾ ਦੇ ਸਪੀਕਰ ਰਾਹੁਲ ਨਾਰਵੇਕਰ ਨੂੰ ਇਸ ਗੱਲ ’ਤੇ ਜਨਤਕ ਬਹਿਸ ਦੀ ਚੁਣੌਤੀ ਦਿੱਤੀ ਕਿ ਕਿਹੜਾ ਧੜਾ ਅਸਲੀ ਸ਼ਿਵ ਸੈਨਾ ਹੈ। ਦੂਜੇ ਪਾਸੇ ਨਾਰਵੇਕਰ ਨੇ ਏਕਨਾਥ ਸ਼ਿੰਦੇ ਦੇ ਧੜੇ ਨੂੰ ਅਸਲੀ ਸ਼ਿਵ ਸੈਨਾ ਐਲਾਨਣ ਦੇ ਫ਼ੈਸਲੇ ਦਾ ਬਚਾਅ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਕਾਰਵਾਈ ਸੁਪਰੀਮ ਕੋਰਟ ਦੀਆਂ ਹਦਾਇਤਾਂ ਅਨੁਸਾਰ ਕੀਤੀ ਗਈ ਹੈ। ਊਧਵ ਠਾਕਰੇ ਨੇ ਇੱਥੇ ਪੱਤਰਕਾਰ ਸੰਮੇਲਨ ’ਚ ਕਿਹਾ, ‘ਮੈਂ ਇਸ ਲੜਾਈ ਨੂੰ ਜਨਤਾ ਦੀ ਕਚਹਿਰੀ ’ਚ ਲਿਜਾ ਰਿਹਾ ਹਾਂ।’ ਉਨ੍ਹਾਂ ਸਵਾਲ ਕੀਤਾ ਕਿ ਜੇਕਰ ਉਹ ਸ਼ਿਵ ਸੈਨਾ ਮੁਖੀ ਨਹੀਂ ਹਨ ਤਾਂ ਭਾਜਪਾ ਨੇ ਲੋਕ ਸਭਾ ਚੋਣਾਂ ਤੋਂ ਬਾਅਦ 2014 ਤੇ 2019 ’ਚ ਉਨ੍ਹਾਂ ਤੋਂ ਹਮਾਇਤ ਕਿਉਂ ਮੰਗੀ ਸੀ। ਦੂਜੇ ਪਾਸੇ ਵਿਧਾਨ ਸਭਾ ਦੇ ਸਪੀਕਰ ਨੇ ਕਿਹਾ, ‘ਮੇਰਾ ਫ਼ੈਸਲਾ ਸੁਪਰੀਮ ਕੋਰਟ ਦੀਆਂ ਹਦਾਇਤਾਂ ’ਤੇ ਆਧਾਰਿਤ ਸੀ।’ ਉਨ੍ਹਾਂ ਕਿਹਾ ਕਿ ਕਿਸੇ ਪਾਰਟੀ ਵੱਲੋਂ ਬਣਾਏ ਗਏ ਨਿਯਮ ਸਿਰਫ਼ ਕਾਗਜ਼ ’ਤੇ ਨਹੀਂ ਹੋਣੇ ਚਾਹੀਦੇ ਬਲਕਿ ਉਨ੍ਹਾਂ ਨੂੰ ਲਾਗੂ ਵੀ ਕੀਤਾ ਜਾਣਾ ਚਾਹੀਦਾ ਹੈ। -ਪੀਟੀਆਈ



News Source link

- Advertisement -

More articles

- Advertisement -

Latest article