30.9 C
Patiāla
Thursday, May 16, 2024

ਕੈਨੇਡਾ: ਪੁਲੀਸ ਨੇ ਫਿਰੌਤੀ ਮੰਗਣ ਵਾਲਿਆਂ ’ਤੇ ਕੱਸਿਆ ਸ਼ਿਕੰਜਾ

Must read


ਗੁਰਮਲਕੀਅਤ ਸਿੰਘ ਕਾਹਲੋਂ

ਵੈਨਕੂਵਰ, 7 ਜਨਵਰੀ

ਪਿਛਲੇ ਮਹੀਨਿਆਂ ਦੌਰਾਨ ਵੱਡੇ ਘਰਾਂ ਤੋਂ ਫਿਰੌਤੀ ਮੰਗਣ, ਗੋਲੀਬਾਰੀ ਕਰਨ ਅਤੇ ਘਰਾਂ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਵਿੱਚ ਆਈ ਤੇਜ਼ੀ ਕਾਰਨ ਲੋਕਾਂ ਦੇ ਮਨਾਂ ਵਿੱਚ ਪੈਦਾ ਹੋਏ ਡਰ ਨੇ ਹਰ ਪੱਧਰ ਦੀਆਂ ਸਰਕਾਰਾਂ ਨੂੰ ਸੁਰੱਖਿਆ ਸਬੰਧੀ ਢੁੱਕਵੇਂ ਕਦਮ ਚੁੱਕਣ ਲਈ ਮਜਬੂਰ ਕੀਤਾ ਹੈ। ਸਰਕਾਰੀ ਘੁਰਕੀ ਮਗਰੋਂ ਪੁਲੀਸ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲੱਗੀ ਹੈ। ਐਡਮੰਟਨ ਪੁਲੀਸ ਨੇ ਫਿਰੌਤੀ ਮੰਗਣ ਦੇ ਦੋਸ਼ ਹੇਠ ਪੰਜ ਪੰਜਾਬੀ ਨੌਜਵਾਨ ਗ੍ਰਿਫ਼ਤਾਰ ਕੀਤੇ, ਜਿਸ ਮਗਰੋਂ ਉੱਥੇ ਫਿਰੌਤੀ ਲਈ ਕੋਈ ਫੋਨ ਕਾਲ ਨਹੀਂ ਆਈ। ਕੁਇਟਲਮ ਵਿੱਚ ਗੋਲੀਬਾਰੀ ਦੀਆਂ ਤਿੰਨ ਘਟਨਾਵਾਂ ਮਗਰੋਂ ਪੁਲੀਸ ਇੰਚਾਰਜ ਡੈਰਨ ਕਾਰ ਨੂੰ ਤੁਰੰਤ ਬਿਆਨ ਦੇਣਾ ਪਿਆ ਕਿ ਲੋਕਾਂ ਦੀ ਸੁਰੱਖਿਆ ਨੂੰ ਪਹਿਲ ਦਿੱਤੀ ਜਾ ਰਹੀ ਹੈ, ਜਿਸ ਕਾਰਨ ਕਿਸੇ ਨੂੰ ਡਰਨ ਦੀ ਲੋੜ ਨਹੀਂ। ਵਾਰਦਾਤ ਦੇ ਕੁੱਝ ਹੀ ਘੰਟਿਆਂ ਮਗਰੋਂ ਮੁਲਜ਼ਮਾਂ ਦੀ ਪਛਾਣ ਵੀ ਕਰ ਲਈ ਗਈ। ਸਰੀ ਪੁਲੀਸ ਵੱਲੋਂ ਕਰੈਸੈਂਟ ਐਵੇਨਿਊ ਵਾਲੀ ਘਟਨਾ ਦੇ ਮੁਲਜ਼ਮਾਂ ਦਾ ਪਤਾ ਲਗਾਉਣ ਮਗਰੋਂ ਉੱਥੇ ਹੋਰ ਕੋਈ ਵਾਰਦਾਤ ਨਹੀਂ ਹੋਈ। ਪੀਲ ਪੁਲੀਸ ਵੱਲੋਂ ਬਰੈਂਪਟਨ ਵਿੱਚ ਰੋਜ਼ਾਨਾ ਕਾਰਾਂ ਚੋਰੀ ਹੋਣ ਦੀ ਔਸਤ ਦਰ 17 ਤੋਂ ਘਟ ਕੇ ਚਾਰ ਰਹਿ ਗਈ ਹੈ। ਇਸੇ ਪੁਲੀਸ ਨੇ ਫਿਰੌਤੀ ਦੀਆਂ ਘਟਨਾਵਾਂ ਦੀ ਸੂਚਨਾ ਲਈ ਹੌਟਲਾਈਨ ਸ਼ੁਰੂ ਕੀਤੀ ਹੈ ਤਾਂ ਜੋ ਤੁਰੰਤ ਮੁਲਜ਼ਮਾਂ ਦੀ ਪੈੜ ਨੱਪੀ ਜਾ ਸਕੇ।



News Source link
#ਕਨਡ #ਪਲਸ #ਨ #ਫਰਤ #ਮਗਣ #ਵਲਆ #ਤ #ਕਸਆ #ਸ਼ਕਜ

- Advertisement -

More articles

- Advertisement -

Latest article