31.7 C
Patiāla
Friday, May 3, 2024

ਬੰਗਲਾਦੇਸ਼: ਵਿਰੋਧੀ ਧਿਰ ਦੇ ਬਾਈਕਾਟ ਦਰਮਿਆਨ 40 ਫ਼ੀਸਦ ਵੋਟਿੰਗ

Must read


ਢਾਕਾ, 7 ਜਨਵਰੀ

ਬੰਗਲਾਦੇਸ਼ ’ਚ ਵਿਰੋਧੀ ਧਿਰ ਬੀਐੱਨਪੀ ਅਤੇ ਉਸ ਦੇ ਭਾਈਵਾਲਾਂ ਵੱਲੋਂ ਚੋਣਾਂ ਦੇ ਕੀਤੇ ਗਏ ਬਾਈਕਾਟ ਤੇ ਹਿੰਸਾ ਦੀਆਂ ਘਟਨਾਵਾਂ ਦਰਮਿਆਨ ਆਮ ਚੋਣਾਂ ’ਚ ਲਗਭਗ 40 ਫ਼ੀਸਦ ਵੋਟਿੰਗ ਹੋਈ। ਸਾਲ 2018 ’ਚ ਕਰੀਬ 80 ਫ਼ੀਸਦ ਵੋਟਾਂ ਪਈਆਂ ਸਨ। ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਦੀ ਅਗਵਾਈ ਹੇਠ ਅਵਾਮੀ ਲੀਗ ਦਾ ਲਗਾਤਾਰ ਚੌਥੀ ਵਾਰ ਸੱਤਾ ’ਚ ਆਉਣਾ ਲਗਭਗ ਤੈਅ ਹੈ। ਪ੍ਰਧਾਨ ਮੰਤਰੀ ਨੇ ਢਾਕਾ ਸਿਟੀ ਕਾਲਜ ’ਚ ਬਣੇ ਪੋਲਿੰਗ ਸੈਂਟਰ ’ਤੇ ਆਪਣੀ ਵੋਟ ਪਾਈ। ਉਨ੍ਹਾਂ ਨਾਲ ਧੀ ਸਾਯਮਾ ਵਾਜ਼ਿਦ ਵੀ ਮੌਜੂਦ ਸੀ। ਸ਼ੇਖ ਹਸੀਨਾ ਨੇ ਗੋਪਾਲਗੰਜ-3 ਸੀਟ ਤੋਂ ਜਿੱਤ ਪ੍ਰਾਪਤ ਕਰ ਲਈ ਹੈ।



News Source link

- Advertisement -

More articles

- Advertisement -

Latest article