41.2 C
Patiāla
Friday, May 17, 2024

ਜੇ ਜਾਖੜ ਦੋਸ਼ ਸਾਬਤ ਕਰ ਦੇਣ ਤਾਂ ਸਿਆਸਤ ਛੱਡ ਦਿਆਂਗਾ: ਮਾਨ

Must read


ਚੰਡੀਗੜ੍ਹ, 29 ਦਸੰਬਰ

ਆਪਣੇ ਨਿੱਜੀ ਪ੍ਰਚਾਰ ਲਈ ਸੂਬੇ ਦੀ ਝਾਕੀ ਦੀ ਵਰਤੋਂ ਕਰਨ ਦੇ ਦੋਸ਼ ਲੱਗਣ ਤੋਂ ਇਕ ਦਿਨ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੂੰ ਇਹ ਦੋਸ਼ ਸਾਬਤ ਕਰਨ ਲਈ ਚੁਣੌਤੀ ਦਿੱਤੀ ਹੈ ਤੇ ਕਿਹਾ ਹੈ ਕਿ ਜੇ ਇਹ ਗੱਲ ਸਾਬਤ ਹੋ ਗਈ ਤਾਂ ਉਹ ਸਿਆਸਤ ਛੱਡ ਦੇਣਗੇ। ਸ੍ਰੀ ਮਾਨ ਨੇ ਸ੍ਰੀ ਜਾਖੜ ਦੇ ਇਸ ਦਾਅਵੇ ਨੂੰ ਝੂਠਾ ਕਰਾਰ ਦਿੱਤਾ ਕਿ ਉਨ੍ਹਾਂ ਦੀ ਸਰਕਾਰ ਗਣਤੰਤਰ ਦਿਵਸ ਦੀ ਪਰੇਡ ਦੀ ਝਾਕੀ ‘ਤੇ ਮਾਨ ਅਤੇ ਅਰਵਿੰਦ ਕੇਜਰੀਵਾਲ ਦੀਆਂ ਫੋਟੋਆਂ ਪ੍ਰਦਰਸ਼ਿਤ ਕਰਨਾ ਚਾਹੁੰਦੀ ਸੀ। ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਸ੍ਰੀ ਜਾਖੜ ਨੇ ਵੀਰਵਾਰ ਨੂੰ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਇਹ ਦੋਸ਼ ਲਾਏ ਤਾਂ ਉਹ ਇੰਝ ਹਲਕਾ ਰਹੇ ਸਨ ਜਿਵੇਂ ਕੋਈ ਝੂਠਾ ਹਕਲਾਉਂਦਾ ਹੈ। ਸ੍ਰੀ ਮਾਨ ਨੇ ਕਿਹਾ,‘ਮੈਨੂੰ ਜਾਖੜ ਨਾਲ ਹਮਦਰਦੀ ਹੈ, ਕਿਉਂਕਿ ਉਹ ਹਾਲ ਹੀ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਹਨ, ਅਤੇ ਉਨ੍ਹਾਂ ਨੂੰ ਭਾਜਪਾ ਵੱਲੋਂ ਦਿੱਤੀ ਸਕ੍ਰਿਪਟ ਪੜ੍ਹਨੀ ਹੀ ਪਵੇਗੀ।’



News Source link

- Advertisement -

More articles

- Advertisement -

Latest article