36.2 C
Patiāla
Sunday, May 19, 2024

ਕੈਨੇਡਾ ’ਚ ਨਿੱਝਰ ਦੀ ਹੱਤਿਆ ਪਿੱਛੇ ਚੀਨ ਦਾ ਹੱਥ: ਬਲੌਗਰ

Must read


ਨਿਊਯਾਰਕ ਸਿਟੀ, 9 ਅਕਤੂਬਰ

ਕੈਨੇਡਾ ਵਿੱਚ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਵਿੱਚ ਚੀਨੀ ਕਮਿਊਨਿਸਟ ਪਾਰਟੀ (ਸੀਸੀਪੀ) ਦੇ ਏਜੰਟਾਂ ਦੇ ਹੱਥ ਹੋਣ ਦਾ ਦੋਸ਼ ਲਗਾਉਂਦੇ ਹੋਏ ਸੁਤੰਤਰ ਬਲੌਗਰ ਜੈਨੀਫ਼ਰ ਜ਼ੇਂਗ ਨੇ ਕਿਹਾ ਹੈ ਕਿ ਅਜਿਹਾ ਕਰਕੇ ਚੀਨ ਦਾ ਮਕਸਦ ਰਤ ਭਾਰਤ ਅਤੇ ਪੱਛਮ ਵਿਚਕਾਰ ਵਵਿਾਦ ਪੈਦਾ ਕਰਨ ਸੀ। ਜੈਨੀਫਰ ਜ਼ੇਂਗ ਚੀਨ ’ਚ ਜਨਮੀ ਮਨੁੱਖੀ ਅਧਿਕਾਰ ਕਾਰਕੁਨ ਤੇ ਪੱਤਰਕਾਰ ਹੈ, ਜੋ ਇਸ ਵੇਲੇ ਅਮਰੀਕਾ ਵਿੱਚ ਰਹਿ ਰਹੀ ਹੈ। ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਪੋਸਟ ਕੀਤੇ ਵੀਡੀਓ ਵਿੱਚ ਉਸ ਨੇ ਇਹ ਦੋਸ਼ ਲਗਾਇਆ ਗਿਆ ਹੈ ਕਿ ‘ਕਤਲ’ ਸੀਸੀਪੀ ਏਜੰਟਾਂ ਦੁਆਰਾ ਕੀਤਾ ਗਿਆ ਸੀ। ਬਲੌਗਰ ਨੇ ਦੋਸ਼ ਲਗਾਇਆ, ‘18 ਜੂਨ ਨੂੰ ਬੰਦੂਕਾਂ ਨਾਲ ਲੈਸ ਏਜੰਟਾਂ ਨੇ ਨਿੱਝਰ ਦਾ ਪਿੱਛਾ ਕੀਤਾ ਤੇ ਹੱਤਿਆ ਕਰਨ ਬਾਅਦ ਉਨ੍ਹਾਂ ਨਿੱਝਰ ਦੀ ਕਾਰ ਵਿਚਲੇ ਡੈਸ਼ ਕੈਮਰੇ ਨੂੰ ਨਸ਼ਟ ਕਰ ਦਿੱਤਾ। ਅਪਰਾਧ ਕਰਨ ਤੋਂ ਬਾਅਦ ਏਜੰਟ ਭੱਜ ਗਏ। ਉਨ੍ਹਾਂ ਨੇ ਸਾਰੇ ਸਬੂਤਾਂ ਨੂੰ ਨਸ਼ਟ ਕਰਨ ਲਈ ਆਪਣੇ ਹਥਿਆਰ ਤੇ ਸਾਮਾਨ ਸਾੜ ਦਿੱਤਾ। ਅਗਲੇ ਦਿਨ ਉਹ ਹਵਾਈ ਜਹਾਜ਼ਾਂ ਵਿੱਚ ਕੈਨੇਡਾ ਛੱਡ ਗਏ। ਉਸਨੇ ਇਹ ਵੀ ਦੋਸ਼ ਲਾਇਆ ਕਿ ਕਾਤਲਾਂ ਨੇ ਜਾਣਬੁੱਝ ਕੇ ਭਾਰਤੀ ਲਹਿਜ਼ੇ ਵਾਲੀ ਅੰਗਰੇਜ਼ੀ ਵੀ ਸਿੱਖੀ ਸੀ।



News Source link

- Advertisement -

More articles

- Advertisement -

Latest article