32.2 C
Patiāla
Sunday, May 19, 2024

ਕ੍ਰਿਕਟ ਵਿਸ਼ਵ ਕੱਪ: ਪਾਕਿਸਤਾਨ ਦਾ ਜਿੱਤ ਨਾਲ ਆਗਾਜ਼

Must read


ਹੈਦਰਾਬਾਦ, 6 ਅਕਤੂਬਰ

ਪਾਕਿਸਤਾਨ ਨੇ ਅੱਜ ਇੱਥੇ ਨੈਦਰਲੈਂਡਜ਼ ਨੂੰ 81 ਦੌੜਾਂ ਨਾਲ ਹਰਾ ਕੇ ਇੱਕ ਰੋਜ਼ਾ ਵਿਸ਼ਵ ਕੱਪ ਵਿੱਚ ਜਿੱਤ ਨਾਲ ਆਗਾਜ਼ ਕੀਤਾ ਹੈ। ਬੱਲੇਬਾਜ਼ੀ ਦਾ ਸੱਦਾ ਮਿਲਣ ਮਗਰੋਂ ਪਾਕਿਸਤਾਨ ਦੀ ਟੀਮ 49 ਓਵਰਾਂ ਵਿੱਚ 286 ਦੌੜਾਂ ’ਤੇ ਆਊਟ ਹੋ ਗਈ। ਮੁਹੰਮਦ ਰਿਜ਼ਵਾਨ ਨੇ 75 ਗੇਂਦਾਂ ’ਚ 68 ਦੌੜਾਂ ਅਤੇ ਸਾਊਦ ਸ਼ਕੀਲ ਨੇ 52 ਗੇਂਦਾਂ ਵਿੱਚ 68 ਦੌੜਾਂ ਬਣਾਈਆਂ। ਸ਼ਕੀਲ ਨੂੰ ਪਲੇਅਰ ਆਫ ਦਿ ਮੈਚ ਐਲਾਨਿਆ ਗਿਆ। ਨੈਦਰਲੈਂਡਜ਼ ਲਈ ਹਰਫ਼ਨਮੌਲਾ ਬਾਸ ਡੀ ਲੀਡ ਨੇ ਚਾਰ ਵਿਕਟਾਂ ਲਈਆਂ। ਟੀਚੇ ਦਾ ਪਿੱਛਾ ਕਰਨ ਉਤਰੀ ਨੈਦਰਲੈਂਡਜ਼ ਦੀ ਪੂਰੀ ਟੀਮ 41 ਓਵਰਾਂ ਵਿੱਚ ਆਊਟ ਹੋ ਗਈ। ਪਾਕਿਸਤਾਨ ਦੇ ਹੈਰਿਸ ਰਾਊਫ ਨੇ 43 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ।  -ਪੀਟੀਆਈ



News Source link
#ਕਰਕਟ #ਵਸ਼ਵ #ਕਪ #ਪਕਸਤਨ #ਦ #ਜਤ #ਨਲ #ਆਗਜ

- Advertisement -

More articles

- Advertisement -

Latest article