45.6 C
Patiāla
Sunday, May 19, 2024

ਸਾਈਫਰ ਕੇਸ: ਐੱਫਆਈਏ ਨੇ ਇਮਰਾਨ ਤੇ ਕੁਰੈਸ਼ੀ ਨੂੰ ਦੋਸ਼ੀ ਐਲਾਨਿਆ

Must read


ਇਸਲਾਮਾਬਾਦ, 30 ਸਤੰਬਰ

ਪਾਕਿਸਤਾਨ ਦੀ ਉੱਚ ਜਾਂਚ ਏਜੰਸੀ ਨੇ ਗੁਪਤ ਕੂਟਨੀਤਕ ਦਸਤਾਵੇਜ਼ ਕਥਿਤ ਤੌਰ ’ਤੇ ਲੀਕ ਕਰਨ ਦੇ ਮਾਮਲੇ ’ਚ ਅੱਜ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਤੇ ਸਾਬਕਾ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੂੰ ਦੋਸ਼ੀ ਐਲਾਨਿਆ ਹੈ। ਵੈੱਬਸਾਈਟ ‘ਪਾਕਿਸਤਾਨ ਅਬਜ਼ਰਵਰ’ ਦੀ ਖ਼ਬਰ ਮੁਤਾਬਕ ਸੰਘੀ ਜਾਂਚ ਏਜੰਸੀ (ਐੱਫਆਈਏ) ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ (ਪੀਟੀਆਈ) ਦੇ ਚੇਅਰਮੈਨ ਇਮਰਾਨ ਖ਼ਾਨ ਅਤੇ ਉਨ੍ਹਾਂ ਦੇ ਸਹਿਯੋਗੀ ਕੁਰੈਸ਼ੀ ਖ਼ਿਲਾਫ਼ ਸਰਕਾਰੀ ਖ਼ੁਫੀਆ ਕਾਨੂੰਨ ਤਹਿਤ ਕਾਇਮ ਵਿਸ਼ੇਸ਼ ਅਦਾਲਤ ’ਚ ਦੋਸ਼ ਪੱਤਰ ਦਾਖਲ ਕੀਤਾ ਹੈ। ਦੋਵੇਂ ਨੇਤਾ ਇਸ ਸਮੇਂ ਨਿਆਂਇਕ ਰਿਮਾਂਡ ’ਤੇ ਜੇਲ੍ਹ ਵਿੱਚ ਹਨ।



News Source link

- Advertisement -

More articles

- Advertisement -

Latest article