26.9 C
Patiāla
Monday, May 13, 2024

ਤਕਨੀਕੀ ਨੁਕਸ ਕਾਰਨ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦੇ ਹੋਰ ਦੋ ਯੂਨਿਟ ਬੰਦ – punjabitribuneonline.com

Must read


ਜਗਮੋਹਨ ਸਿੰਘ

ਰੂਪਨਗਰ/ਘਨੌਲੀ, 8 ਸਤੰਬਰ

ਇਥੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦੇ 2 ਯੂਨਿਟ ਤਕਨੀਕੀ ਨੁਕਸ ਕਾਰਨ ਬੰਦ ਹੋ ਗਏ ਹਨ, ਜਦੋਂ ਕਿ ਇੱਕ ਯੂਨਿਟ 4 ਦਿਨਾਂ ਤੋਂ ਬੁਆਇਲਰ ਲੀਕੇਜ ਕਾਰਨ ਪਹਿਲਾਂ ਹੀ ਬੰਦ ਪਿਆ ਹੈ। ਪਲਾਂਟ ਦੇ ਤਿੰਨ ਯੂਨਿਟਾਂ ਦੇ ਬੰਦ ਹੋਣ ਨਾਲ 630 ਮੈਗਾਵਾਟ ਬਿਜਲੀ ਦਾ ਉਤਪਾਦਨ ਠੱਪ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ 11.30 ਵਜੇ ਸਟੇਸ਼ਨ ਫੇਲ੍ਹਰ ਕਾਰਨ 4 ਅਤੇ 5 ਨੰਬਰ ਯੂਨਿਟ ਟਰਿੱਪ ਕਰ ਗਏ। ਭਾਰੀ ਗਰਮੀ ਅਤੇ ਝੋਨੇ ਦਾ ਸੀਜ਼ਨ ਹੋਣ ਕਾਰਨ ਬਿਜਲੀ ਦੀ ਮੰਗ 14000 ਮੈਗਾਵਾਟ ਦਾ ਅੰਕੜਾ ਪਾਰ ਕਰ ਚੁੱਕੀ ਹੈ, ਜਿਸ ਕਾਰਨ ਯੂਨਿਟ ਬੰਦ ਹੋਣ ਕਾਰਨ ਥਰਮਲ ਪਲਾਂਟ ਦੇ ਇੰਜਨੀਅਰਾਂ ਨੂੰ ਭਾਜੜਾਂ ਪੈ ਗਈਆਂ ਹਨ ਅਤੇ ਇੰਜਨੀਅਰਾਂ ਦੀ ਟੀਮ ਯੂਨਿਟਾਂ ਨੂੰ ਦੁਬਾਰਾ ਚਾਲੂ ਕਰਨ ਵਿੱਚ ਜੁੱਟ ਗਈ ਹੈ। ਪਲਾਂਟ ਦੇ ਮੁੱਖ ਇੰਜਨੀਅਰ ਹਰਪ੍ਰੀਤ ਸਿੰਘ ਨੇ ਦਾਅਵਾ ਕੀਤਾ ਕਿ ਤਕਨੀਕੀ ਸਮੱਸਿਆ ਕਾਰਨ ਬੰਦ 4 ਨੰਬਰ ਅਤੇ 5 ਨੰਬਰ ਯੂਨਿਟਾਂ ਤੋਂ ਇਲਾਵਾ ਕੁੱਝ ਦਿਨ ਪਹਿਲਾਂ ਬੰਦ ਹੋਏ 6 ਨੰਬਰ ਯੂਨਿਟ ਦੀ ਵੀ ਮੁਰੰਮਤ ਹੋ ਚੁੱਕੀ ਹੈ ਅਤੇ ਇਹ ਤਿੰਨੋਂ ਯੂਨਿਟ ਅੱਜ ਸ਼ਾਮ ਤੱਕ ਦੁਬਾਰਾ ਬਿਜਲੀ ਉਤਪਾਦਨ ਸ਼ੁਰੂ ਕਰ ਦੇਣਗੇ।



News Source link

- Advertisement -

More articles

- Advertisement -

Latest article