33.6 C
Patiāla
Monday, May 20, 2024

ਮੁਹਾਲੀ: ਸੈਰ ਸਪਾਟਾ ਸੰਮੇਲਨ ਚੱਪੜਚਿੜੀ ਯਾਦਗਾਰ ’ਤੇ ਕਰਾਉਣ ਦੀ ਮੰਗ

Must read


ਦਰਸ਼ਨ ਸਿੰਘ ਸੋਢੀ

ਮੁਹਾਲੀ, 24 ਅਗਸਤ

ਪੰਜਾਬ ਸਰਕਾਰ ਵੱਲੋਂ ਇੰਡੀਅਨ ਸਕੂਲ ਆਫ਼ ਬਿਜ਼ਨਸ ਮੁਹਾਲੀ ਵਿੱਚ 11 ਤੋਂ 13 ਸਤੰਬਰ ਤੱਕ ਸੈਰ ਸਪਾਟਾ ਸੰਮੇਲਨ ਕਰਵਾਇਆ ਜਾ ਰਿਹਾ ਹੈ। ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਤੋਂ ਮੰਗ ਕੀਤੀ ਕਿ ਸੰਮੇਲਨ ਚੱਪੜਚਿੜੀ ਜੰਗੀ ਯਾਦਗਾਰ ਵਿਖੇ ਕਰਵਾਇਆ ਜਾਵੇ। ਇਸ ਸਬੰਧੀ ਡਿਪਟੀ ਮੇਅਰ ਨੇ ਸੈਰ ਸਪਾਟਾ ਮੰਤਰੀ ਨੂੰ ਪੱਤਰ ਭੇਜ ਕੇ ਕਿਹਾ ਹੈ ਕਿ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨੇੜੇ ਇਹ ਯਾਦਗਾਰ ਖਾਲਸਾ ਰਾਜ ਦਾ ਮੁੱਢ ਬੰਨ੍ਹਣ ਦਾ ਪ੍ਰਤੀਕ ਹੈ। ਇੱਥੇ ਸੈਰ ਸਪਾਟਾ ਸੰਮੇਲਨ ਕਰਵਾਉਣ ਨਾਲ ਨਾ ਸਿਰਫ਼ ਪੰਜਾਬ ਵਿੱਚ ਸੈਰ ਸਪਾਟੇ ਨੂੰ ਹੁਲਾਰਾ ਮਿਲੇਗਾ, ਸਗੋਂ ਵੱਡੇ ਪੱਧਰ ‘ਤੇ ਆਮ ਲੋਕਾਂ ਖਾਸ ਕਰਕੇ ਨਵੀਂ ਪਨੀਰੀ ਨੂੰ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਅਤੇ ਖਾਲਸਾ ਰਾਜ ਬਾਰੇ ਜਾਣਕਾਰੀ ਮਿਲੇਗੀ।

ਡਿਪਟੀ ਮੇਅਰ ਨੇ ਇਹ ਵੀ ਮੰਗ ਕੀਤੀ ਕਿ ਜੰਗੀ ਯਾਦਗਾਰ ਨੂੰ ਜਾਂਦੀ ਪਹੁੰਚ ਸੜਕ ਦੀ ਹਾਲਤ ਬਹੁਤ ਤਰਸਯੋਗ ਬਣੀ ਹੋਈ ਹੈ। ਸੜਕ ਦੀ ਤੁਰੰਤ ਮੁਰੰਮਤ ਕੀਤੀ ਜਾਵੇ ਅਤੇ ਇਸ ਦੀ ਜਾਣਕਾਰੀ ਅਤੇ ਦਿਸ਼ਾ ਦੱਸਣ ਵਾਲੇ ਬੋਰਡ ਲਗਾਏ ਜਾਣ। ਸ੍ਰੀ ਬੇਦੀ ਨੇ ਕਿਹਾ ਕਿ ਜੰਗੀ ਯਾਦਗਾਰ ਵਿੱਚ ਲਾਈਟ ਐਂਡ ਸਾਊਂਡ ਸ਼ੋਅ ਕਰਵਾਏ ਜਾਣ ਅਤੇ 328 ਫੁੱਟ ਉੱਚੀ ਫਤਹਿ ਮੀਨਾਰ ਨੂੰ ਲਿਫਟ ਲਗਵਾਈ ਜਾਵੇ ਕਿਉਂਕਿ ਲਿਫਟ ਖਰੀਦੀ ਹੋਈ ਹੈ ਪਰ ਹੁਣ ਤੱਕ ਲੱਗੀ ਨਹੀਂ।

ਡਿਪਟੀ ਮੇਅਰ ਨੇ ਕਿਹਾ ਕਿ ਜੰਗੀ ਯਾਦਗਾਰ ਨੇੜੇ ਕਾਫ਼ੀ ਜ਼ਮੀਨ ਖਾਲ੍ਹੀ ਹੈ, ਜਿਸ ਨੂੰ ਖੂਬਸੂਰਤ ਪਾਰਕ ਅਤੇ ਸ਼ਹੀਦੀ ਬਾਗ ਵਜੋਂ ਵਿਕਸਤ ਕੀਤਾ ਜਾਵੇ ਤਾਂ ਜੋ ਇਹ ਖੇਤਰ ਲੋਕਾਂ ਲਈ ਖਿੱਚ ਦਾ ਕੇਂਦਰ ਬਣ ਸਕੇ।



News Source link

- Advertisement -

More articles

- Advertisement -

Latest article