42.7 C
Patiāla
Saturday, May 18, 2024

ਸਿੱਖ ਵਿਰੋਧੀ ਦੰਗੇ: ਸੱਜਣ ਕੁਮਾਰ ਖ਼ਿਲਾਫ਼ ਦੋਸ਼ ਆਇਦ – punjabitribuneonline.com

Must read


ਨਵੀਂ ਦਿੱਲੀ, 23 ਅਗਸਤ

ਦਿੱਲੀ ਦੀ ਅਦਾਲਤ ਨੇ 1984 ਵਿੱਚ ਹੋਏ ਸਿੱਖ ਵਿਰੋਧੀ ਦੰਗਿਆਂ ’ਚ ਪਹਿਲੀ ਨਵੰਬਰ 1984 ਨੂੰ ੲਿਥੋਂ ਦੇ ਗੁਲਾਬ ਬਾਗ ਇਲਾਕੇ ਵਿੱਚ ਇਕ ਗੁਰਦੁਆਰੇ ਨੂੰ ਸਾੜਨ ਦੇ ਮਾਮਲੇ ’ਚ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ‘ਮੁੱਖ ਉਕਸਾਉਣ ਵਾਲਾ ਵਿਅਕਤੀ’ ਕਰਾਰ ਦਿੰਦਿਆਂ ਉਸ ਦੇ ਖ਼ਿਲਾਫ਼ ਦੋਸ਼ ਆਇਦ ਕੀਤੇ ਹਨ ਜਿਸ ਨਾਲ ਸਾਬਕਾ ਸੰਸਦ ਮੈਂਬਰ ਖ਼ਿਲਾਫ਼ ਕੇਸ ਚਲਾਉਣ ਲਈ ਰਾਹ ਪੱਧਰਾ ਹੋ ਗਿਆ ਹੈ। ਇਸੇ ਦੌਰਾਨ ਅਦਾਲਤ ਨੇ ਸੱਜਣ ਕੁਮਾਰ ਨੂੰ 2 ਨਵੰਬਰ, 1984 ਨੂੰ ਹੋਏ ਦੰਗਿਆਂ ਦੇ ਇਕ ਹੋਰ ਮਾਮਲੇ ’ਚ ਧਾਰਾ 302 ਤਹਿਤ ਹੱਤਿਆ ਦੇ ਦੋਸ਼ ਤੋਂ ਬਰੀ ਕਰ ਦਿੱਤਾ ਹੈ।

-ਪੀਟੀਆਈ



News Source link

- Advertisement -

More articles

- Advertisement -

Latest article