45.6 C
Patiāla
Sunday, May 19, 2024

ਕੇਜਰੀਵਾਲ ਵੱਲੋਂ ਰੇਲਵੇ ਸ਼ੈੱਡਾਂ ਲਈ ਰੁੱਖ ਵੱਢਣ ਦੀ ਤਜਵੀਜ਼ ਨੂੰ ਮਨਜ਼ੂਰੀ

Must read


ਪੱਤਰ ਪ੍ਰੇਰਕ
ਨਵੀਂ ਦਿੱਲੀ, 3 ਜੁਲਾਈ
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੰਦੇ ਭਾਰਤ ਰੇਲਾਂ ਲਈ ਨਵੇਂ ਰੱਖ-ਰਖਾਅ ਵਾਲੇ ਸ਼ੈੱਡਾਂ ਦੇ ਨਿਰਮਾਣ ਦਾ ਰਾਹ ਪੱਧਰਾ ਕਰ ਦਿੱਤਾ ਹੈ। ਮੁੱਖ ਮੰਤਰੀ ਨੇ ਇਸ ਦੇ ਨਿਰਮਾਣ ਵਿੱਚ ਰੁਕਾਵਟ ਪੈਦਾ ਕਰਨ ਵਾਲੇ ਰੁੱਖਾਂ ਨੂੰ ਹਟਾਉਣ ਅਤੇ ਟ੍ਰਾਂਸਪਲਾਂਟ ਕਰਨ ਦੇ ਮਤੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਰੇਲਵੇ ਨੇ ਪ੍ਰਾਜੈਕਟ ਵਾਲੀ ਥਾਂ ਤੋਂ 78 ਰੁੱਖਾਂ ਨੂੰ ਹਟਾਉਣ ਅਤੇ ਟ੍ਰਾਂਸਪਲਾਂਟ ਕਰਨ ਦੀ ਇਜਾਜ਼ਤ ਲਈ ਦਿੱਲੀ ਸਰਕਾਰ ਨੂੰ ਮਤਾ ਸੌਂਪਿਆ ਸੀ। ਮੁੱਖ ਮੰਤਰੀ ਨੇ ਵਾਤਾਵਰਨ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਜਾਰੀ ਕੀਤੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਉਸਾਰੀ ਏਜੰਸੀ ਨੂੰ ਟਰਾਂਸਪਲਾਂਟ ਕਰਨ ਅਤੇ 78 ਰੁੱਖ ਹਟਾਉਣ ਦੇ ਬਦਲੇ 780 ਨਵੇਂ ਪੌਦੇ ਲਗਾਉਣ ਦੀ ਸ਼ਰਤ ’ਤੇ ਇਸ ਤਜਵੀਜ਼ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਦਰਅਸਲ ਰੇਲਵੇ ਨੇ ਸ਼ਕੂਰਬਸਤੀ ਵਿੱਚ ਇੱਕ ਨਵਾਂ ਮੈਨਟੇਨੈਂਸ ਟਰੇਨ ਸ਼ੈੱਡ ਬਣਾਉਣ ਦਾ ਮਤਾ ਰੱਖਿਆ ਸੀ। ਕੁੱਝ ਦਰੱਖਤ ਸਾਈਟ ’ਤੇ ਨਿਰਮਾਣ ਕਾਰਜ ਵਿੱਚ ਰੁਕਾਵਟ ਪੈਦਾ ਕਰ ਰਹੇ ਸਨ। ਇਸ ਕਾਰਨ ਰੇਲਵੇ ਨੇ ਅਧਿਕਾਰੀਆਂ ਰਾਹੀਂ ਦਿੱਲੀ ਸਰਕਾਰ ਦੇ ਵਾਤਾਵਰਨ ਅਤੇ ਜੰਗਲਾਤ ਵਿਭਾਗ ਨੂੰ ਮਤਾ ਦਿੱਤਾ ਸੀ। ਇਸ ਰਾਹੀਂ 8 ਦਰੱਖਤਾਂ ਨੂੰ ਹਟਾਉਣ ਅਤੇ 70 ਰੁੱਖਾਂ ਨੂੰ ਟਰਾਂਸਪਲਾਂਟ ਕਰਨ ਲਈ ਜਗ੍ਹਾ ਖਾਲੀ ਕਰਨ ਦੀ ਇਜਾਜ਼ਤ ਮੰਗੀ ਗਈ ਸੀ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਨੇ ਵਾਤਾਵਰਨ ਦੀ ਸੁਰੱਖਿਆ ਦੇ ਮੱਦੇਨਜ਼ਰ ਕੱਟੇ ਜਾਣ ਵਾਲੇ ਰੁੱਖਾਂ ਦੀ ਕੁੱਲ ਗਿਣਤੀ ਨਾਲੋਂ 10 ਗੁਣਾ ਵੱਧ ਰੁੱਖ ਲਗਾਉਣਾ ਲਾਜ਼ਮੀ ਕਰ ਦਿੱਤਾ ਹੈ।



News Source link

- Advertisement -

More articles

- Advertisement -

Latest article