42.7 C
Patiāla
Saturday, May 18, 2024

ਸਿੱਖਾਂ ’ਤੇ ਹਮਲੇ: ਭਾਰਤ ਵੱਲੋਂ ਸੀਨੀਅਰ ਪਾਕਿ ਸਫ਼ੀਰ ਨੂੰ ਸੰਮਨ ਜਾਰੀ

Must read


ਨਵੀਂ ਦਿੱਲੀ, 26 ਜੂਨ

ਭਾਰਤ ਨੇ ਪਾਕਿਸਤਾਨ ਦੇ ਸੀਨੀਅਰ ਹਾਈ ਕਮਿਸ਼ਨ ਦੇ ਸੀਨੀਅਰ ਰਾਜਦੂਤ ਨੂੰ ਸੰਮਨ ਜਾਰੀ ਕੀਤੇ ਹਨ ਅਤੇ ਗੁਆਂਢੀ ਮੁਲਕ ਵਿੱਚ ਸਿੱਖ ਭਾਈਚਾਰੇ ਦੇ ਮੈਂਬਰਾਂ ’ਤੇ ਹਾਲ ਹੀ ’ਚ ਹੋਈਆਂ ਹਮਲਿਆਂ ਦੀ ਘਟਨਾਵਾਂ ਉੱਤੇ ਸਖ਼ਤ ਰੋਸ ਜ਼ਾਹਰ ਕੀਤਾ। ਸੂਤਰਾਂ ਮੁਤਾਬਿਕ ਅਪਰੈਲ ਤੇ ਜੂਨ ਵਿੱਚ ਚਾਰ ਘਟਨਾਵਾਂ ਅਜਿਹੀਆਂ ਹੋਈਆਂ ਹਨ ਅਤੇ ਇਨ੍ਹਾਂ ਹਮਲਿਆਂ ਦਾ ਭਾਰਤ ਨੇ ਗੰਭੀਰ ਨੋਟਿਸ ਲਿਆ ਹੈ। ਸੂਤਰਾਂ ਨੇ ਦੱਸਿਆ,‘ਭਾਰਤ ਨੇ ਪਾਕਿਸਤਾਨ ਅਥਾਰਿਟੀਆਂ ਨੂੰ ਸਿੱਖ ਭਾਈਚਾਰੇ ’ਤੇ ਹਿੰਸਕ ਹਮਲਿਆਂ ਦੀ ਜਾਂਚ ਕਰਨ ਅਤੇ ਇਸ ਸਬੰਧੀ ਰਿਪੋਰਟ ਸਾਂਝੀ ਕਰਨ ਦੀ ਮੰਗ ਕੀਤੀ। ਇਸ ਤੋਂ ਇਲਾਵਾ ਪਾਕਿਸਤਾਨ ਨੂੰ ਘੱਟ ਗਿਣਤੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਆਖਿਆ ਗਿਆ ਹੈ। -ਪੀਟੀਆਈ





News Source link

- Advertisement -

More articles

- Advertisement -

Latest article