28.8 C
Patiāla
Tuesday, May 7, 2024

ਚੀਨ ਵਿੱਚ ਬਣੇ ਜਹਾਜ਼ ਦੀ ਪਲੇਠੀ ਉਡਾਣ ਰਹੀ ਸਫ਼ਲ

Must read


ਪੇਈਚਿੰਗ/ਸ਼ੰਘਾਈ: ਚੀਨ ਦੇ ਪਹਿਲੇ ਸਵਦੇਸ਼ੀ ਮੁਸਾਫ਼ਰ ਜਹਾਜ਼ ਸੀ919 ਨੇ ਪਹਿਲੀ ਕਮਰਸ਼ੀਅਲ ਉਡਾਣ ਸਫ਼ਲਤਾਪੂਰਬਕ ਮੁਕੰਮਲ ਕਰ ਲਈ ਹੈ। ਇਸ ਨਾਲ ਚੀਨ ਸ਼ਹਿਰੀ ਹਵਾਬਾਜ਼ੀ ਦੀ ਮੰਡੀ ’ਚ ਦਾਖ਼ਲ ਹੋ ਗਿਆ ਹੈ ਜੋ ਪੱਛਮੀ ਮੁਲਕਾਂ ਦੇ ਬੋਇੰਗ ਅਤੇ ਏਅਰਬੱਸ ਵਰਗੀਆਂ ਕੰਪਨੀਆਂ ਨੂੰ ਟੱਕਰ ਦੇਵੇਗਾ। ਚਾਈਨਾ ਈਸਟਰਨ ਏਅਰਲਾਈਨਜ਼ ਵੱਲੋਂ ਸੀ919 ਦੀ ਪਹਿਲੀ ਉਡਾਣ ਸ਼ੰਘਾਈ ਤੋਂ ਪੇਈਚਿੰਗ ਵਿਚਕਾਰ ਚਲਾਈ ਗਈ। ਸਰਕਾਰੀ ਖ਼ਬਰ ਏਜੰਸੀ ਸਿਨਹੂਆ ਮੁਤਾਬਕ 164 ਸੀਟਾਂ ਵਾਲੇ ਜਹਾਜ਼ ’ਚ 128 ਮੁਸਾਫ਼ਰ ਸਵਾਰ ਸਨ। -ਪੀਟੀਆਈ





News Source link

- Advertisement -

More articles

- Advertisement -

Latest article