23.5 C
Patiāla
Friday, April 19, 2024

ਡਾਇਰੈਕਟ ਟੈਕਸ ਦੀ ਦਰ 40 ਤੋਂ ਘਟਾ ਕੇ 25 ਫ਼ੀਸਦ ਹੋਵੇ: ਸੁਰਜੀਤ ਭੱਲਾ

Must read


ਨਵੀਂ ਦਿੱਲੀ, 28 ਮਈ

ਉੱਘੇ ਅਰਥਸ਼ਾਸਤਰੀ ਸੁਰਜੀਤ ਭੱਲਾ ਨੇ ਅੱਜ ਇਥੇ ਕਿਹਾ ਕਿ ਬੇਸ਼ੱਕ ਭਾਰਤ ਦੁਨੀਆ ਦਾ ਸਭ ਤੋਂ ਅਮੀਰ ਦੇਸ਼ ਨਹੀਂ ਹੈ, ਪਰ ਸਭ ਤੋਂ ਵੱਧ ਆਮਦਨ ਕਰ ਭਰਨ ਵਾਲੇ ਦੇਸ਼ਾਂ ਵਿੱਚ ਜ਼ਰੂਰ ਸ਼ਾਮਲ ਹੈ। ਇਸ ਕਰਕੇ ਆਮਦਨ ਕਰ ਦੀ ਦਰ ਮੌਜੂਦਾ 40 ਫ਼ੀਸਦ ਤੋਂ ਘਟਾ ਕੇ 25 ਫ਼ੀਸਦ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਆਰਥਿਕ ਤਰੱਕੀ ਦੀ ਰਫ਼ਤਾਰ ਵਿੱਚ ਵਾਧੇ ਲਈ ਆਮਦਨ ਕਰ ਦੀ ਦਰ ਵਿੱਚ ਕਟੌਤੀ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ, ‘ਆਲਮੀ ਅਰਥਚਾਰੇ ਵਿੱਚ ਭਾਰਤ ਦੀ ਆਰਥਿਕਤਾ ਮਜ਼ਬੂਤ ਹੈ। ਭਾਰਤ ਦੇ ਸਮੁੱਚੇ ਕਰ ਢਾਂਚੇ ’ਤੇ ਨਿਗਾਹ ਮਾਰੋ ਤਾਂ ਭਾਰਤ ਵਿੱਚ ਸਭ ਤੋਂ ਵੱਧ ਕਰ ਇਕੱਤਰ ਹੁੰਦਾ ਹੈ, ਜਦਕਿ ਇਹ ਦੁਨੀਆ ਦਾ ਸਭ ਤੋਂ ਅਮੀਰ ਦੇਸ਼ ਨਹੀਂ ਹੈ।’ ਉਨ੍ਹਾਂ ਕਿਹਾ ਕਿ ਭਾਰਤ ਦੀ ਜੀਡੀਪੀ ਵਿੱਚ ਸੂਬਾ, ਕੇਂਦਰ ਤੇ ਸਥਾਨਕ ਪੱਧਰ ’ਤੇ ਇਕੱਤਰ ਕੀਤੇ ਜਾਣ ਵਾਲੇ ਕਰ ਦੀ ਦਰ 19 ਫ਼ੀਸਦ ਬਣਦੀ ਹੈ। ਇਸ ਲਈ ਸਿੱਧੇ ਕਰ ’ਚ ਸਮੁੱਚੀ ਕਰ ਦਰ 25 ਫ਼ੀਸਦ ਤੋਂ ਵੱਧ ਨਹੀਂ ਹੋਣੀ ਚਾਹੀਦੀ। -ਪੀਟੀਆਈ



News Source link

- Advertisement -

More articles

- Advertisement -

Latest article