ਕਤਲ ਕੇਸ: ਔਰਤ ਸਣੇ ਚਾਰ ਬਰੀ

Must read


ਪੱਤਰ ਪ੍ਰੇਰਕ

ਸ੍ਰੀ ਫ਼ਤਹਿਗੜ੍ਹ ਸਾਹਿਬ, 19 ਮਈ

ਅਦਾਲਤ ਨੇ ਕਤਲ ਕੇਸ ਦੇ ਮਾਮਲੇ ’ਚ ਨਾਜ਼ਮ ਔਰਤ ਸਣੇ ਚਾਰ ਵਿਅਕਤੀਆਂ ਨੂੰ ਬਰੀ ਕਰ ਦਿੱਤਾ ਹੈ। 9 ਅਗਸਤ 2020 ਨੂੰ ਬਸੀ ਪਠਾਣਾਂ ਪੁਲੀਸ ਵੱਲੋਂ ਦਰਜ ਕੀਤੇ ਗਏ ਮੁਕੱਦਮੇ ’ਚ ਮਨਿੰਦਰ ਸਿੰਘ ਉਰਫ ਮਨੀ ਵਾਸੀ ਪਿੰਡ ਸੇਹ (ਲੁਧਿਆਣਾ), ਪਰਵਿੰਦਰ ਸਿੰਘ ਉਰਫ ਗੱਗੀ ਵਾਸੀ ਪਿੰਡ ਭੂਤਨਾ (ਸੰਗਰੂਰ), ਸੰਨੀ ਵਾਸੀ ਰਾੜਾ ਸਾਹਿਬ (ਲੁਧਿਆਣਾ) ਅਤੇ ਕੁਲਦੀਪ ਕੌਰ ਵਾਸੀ ਪਿੰਡ ਰਾਮਪੁਰ ਕਲੇਰਾਂ ਨੂੰ ਨਾਮਜ਼ਦ ਕੀਤਾ ਗਿਆ ਸੀ।

ਪੁਲੀਸ ਨੂੰ ਦਿੱਤੀ ਗਈ ਸ਼ਿਕਾਇਤ ’ਚ ਮੰਗਲਦੀਪ ਸਿੰਘ ਵਾਸੀ ਰਾਮਪੁਰ ਕਲੇਰਾਂ ਨੇ ਦੋਸ਼ ਲਗਾਏ ਸਨ ਕਿ ਉਸ ਦਾ ਭਰਾ ਪਰਮਜੀਤ ਸਿੰਘ ਉਰਫ ਰਾਜੂ ਜੋ ਨਸ਼ੇ ਕਰਨ ਦਾ ਆਦੀ ਸੀ, ਅਕਸਰ ਆਪਣੀ ਘਰਵਾਲੀ ਕੁਲਦੀਪ ਕੌਰ ਨੂੰ ਕੁੱਟਦਾ ਮਾਰਦਾ ਰਹਿੰਦਾ ਸੀ ਜਿਸ ’ਤੇ ਉਸ ਦੀ ਭਰਜਾਈ ਕੁਲਦੀਪ ਕੌਰ ਨੇ ਸਾਜ਼ਿਸ਼ ਰਚ ਕੇ ਆਪਣੇ ਭਰਾ ਸੰਨੀ ਸਿੰਘ ਉਰਫ ਸੁੱਖਾ ਸਿੰਘ, ਜੀਜੇ ਮਨਿੰਦਰ ਸਿੰਘ ਉਰਫ ਮਨੀ ਅਤੇ ਪਰਵਿੰਦਰ ਸਿੰਘ ਉਰਫ ਗੱਗੀ ਤੋਂ ਪਰਮਜੀਤ ਸਿੰਘ ਉਰਫ ਰਾਜੂ ਦਾ ਕਤਲ ਕਰਵਾ ਦਿੱਤਾ। ਮੁਕੱਦਮੇ ਦੀ ਸੁਣਵਾਈ ਪੂਰੀ ਹੋਣ ’ਤੇ ਸੈਸ਼ਨਜ਼ ਅਦਾਲਤ ਨੇ ਮਾਮਲੇ ਸਬੰਧੀ ਅਦਾਲਤ ’ਚ ਪੇਸ਼ ਕੀਤੇ ਗਏ ਗਵਾਹਾਂ ਅਤੇ ਸਬੂਤਾਂ ਨੂੰ ਨਾਕਾਫੀ ਮੰਨਦਿਆਂ ਮਨਿੰਦਰ ਸਿੰਘ, ਪਰਵਿੰਦਰ ਸਿੰਘ ਉਰਫ ਗੱਗੀ, ਸੰਨੀ ਅਤੇ ਕੁਲਦੀਪ ਕੌਰ ਨੂੰ ਬਰੀ ਕਰ ਦਿੱਤਾ।





News Source link

- Advertisement -

More articles

- Advertisement -

Latest article