33 C
Patiāla
Saturday, August 15, 2026

ਅਮਰੀਕਾ ’ਚ ਸੜਕ ਹਾਦਸੇ ਵਿੱਚ ਪਿਓ-ਪੁੱਤ ਦੀ ਮੌਤ

Must read


ਭੁਲੱਥ: ਇੱਥੋਂ ਨੇੜਲੇ ਪਿੰਡ ਬੋਪਾਰਾਏ ਦੇ ਵਸਨੀਕ ਅਤੇ ਅਮਰੀਕਾ ਦੇ ਫਰਿਜ਼ਨੋ ਸ਼ਹਿਰ ਰਹਿਣ ਵਾਲੇ ਪਿਓ-ਪੁੱਤ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਜਦਕਿ ਲੜਕੇ ਦੀ ਮਾਂ ਗੰਭੀਰ ਜ਼ਖ਼ਮੀ ਹੋ ਗਈ। ਪਿਉ-ਪੁੱਤ ਦੀ ਪਛਾਣ ਐਡਵੋਕੇਟ ਕੁਲਵਿੰਦਰ ਸਿੰਘ ਹੰਸਪਾਲ ਤੇ ਸੁਖਵਿੰਦਰ ਸਿੰਘ ਵਜੋਂ ਹੋਈ ਜਦੋਂਕਿ ਕੁਲਵਿੰਦਰ ਸਿੰਘ ਦੀ ਪਤਨੀ ਬਲਵੀਰ ਕੌਰ ਗੰਭੀਰ ਜ਼ਖ਼ਮੀ ਹੋਣ ਕਾਰਨ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਮ੍ਰਿਤਕ ਦੇ ਭਰਾ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਪਿਛਲੇ ਪੰਦਰਾਂ ਸਾਲਾਂ ਤੋਂ ਆਪਣੇ ਬੱਚਿਆਂ ਨਾਲ ਅਮਰੀਕਾ ਵਿਚ ਰਹਿ ਰਿਹਾ ਸੀ। ਕੁਲਵਿੰਦਰ ਸਿੰਘ ਤੇ ਬਲਵੀਰ ਕੌਰ ਆਪਣੇ ਲੜਕੇ ਦੀ ਡਾਕਟਰੀ ਦੀ ਡਿਗਰੀ ਹਾਸਲ ਕਰਨ ਦੀ ਖੁਸ਼ੀ ਵਿੱਚ ਜਸ਼ਨ ਮਨਾਉਣ ਲਈ ਆਪਣੀ ਕਾਰ ਵਿੱਚ ਪਾਰਟੀ ’ਤੇ ਜਾ ਰਹੇ ਸਨ ਜਦਕਿ ਕਿਸੇ ਹੋਰ ਦੀ ਕਾਰ ਦਾ ਟਾਇਰ ਫਟਣ ਕਾਰਨ ਉਨ੍ਹਾਂ ਦੀ ਗੱਡੀ ਵਿੱਚ ਆ ਵੱਜਿਆ ਤੇ ਉਨ੍ਹਾਂ ਦੀ ਕਾਰ ਪਲਟ ਗਈ। ਇਸ ਹਾਦਸੇ ’ਚ ਕੁਲਵਿੰਦਰ ਸਿੰਘ ਦੀ ਮੌਕੇ ’ਤੇ ਜਦਕਿ ਉਸ ਦੇ ਲੜਕੇ ਦੀ ਹਸਪਤਾਲ ਵਿਚ ਅਗਲੇ ਦਿਨ ਮੌਤ ਹੋ ਗਈ। -ਪੱਤਰ ਪ੍ਰੇਰਕ



News Source link
#ਅਮਰਕ #ਚ #ਸੜਕ #ਹਦਸ #ਵਚ #ਪਓਪਤ #ਦ #ਮਤ

- Advertisement -

More articles

- Advertisement -

Latest article