45.7 C
Patiāla
Monday, May 20, 2024

ਪ੍ਰਭਸਿਮਰਨ ਨੇ ਪੰਜਾਬ ਨੂੰ ਦਿਵਾਈ ਜਿੱਤ; ਦਿੱਲੀ ਪਲੇਅ-ਆਫ ਦੀ ਦੌੜ ’ਚੋਂ ਬਾਹਰ

Must read


ਦਿੱਲੀ, 13 ਮਈ

ਇਥੇ ਆਈਪੀਐੱਲ ਮੈਚ ਦੌਰਾਨ ਸ਼ਨਿਚਰਵਾਰ ਨੂੰ ਪੰਜਾਬ ਕਿੰਗਜ਼ ਨੇ ਦਿੱਲੀ ਕੈਪੀਟਲਜ਼ ਨੂੰ 31 ਦੋੜਾਂ ਨਾਲ ਹਰਾਇਆ। ਪ੍ਰਭਸਿਮਰਨ ਸਿੰਘ ਦੀਆਂ 65 ਗੇਂਦਾਂ ਵਿੱਚ 103 ਦੌੜਾਂ ਦੀ ਮਦਦ ਨਾਲ ਪੰਜਾਬ ਕਿੰਗਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਸੱਤ ਵਿਕਟਾਂ ਦੇ ਨੁਕਸਾਨ ’ਤੇ 167 ਦੌੜਾਂ ਬਣਾਈਆਂ। ਪ੍ਰਭਸਿਮਰਨ ਤੋਂ ਇਲਾਵਾ ਬਾਕੀ ਖਿਡਾਰੀ ਚੰਗਾ ਪ੍ਰਦਰਸ਼ਨ ਨਾ ਕਰ ਸਕੇ। ਇਸ ਜਿੱਤ ਨਾਲ ਪੰਜਾਬ ਦੀ ਟੀਮ ਨੇ ਪਲੇਅ-ਆਫ ਵਿਚ ਆਪਣੀਆਂ ਉਮੀਦਾਂ ਬਰਕਰਾਰ ਰੱਖੀਆਂ ਹਨ ਜਦੋਂ ਕਿ ਦਿੱਲੀ ਦੀ ਟੀਮ ਇਸ ਦੌੜ ਵਿਚੋਂ ਬਾਹਰ ਹੋ ਗਈ ਹੈ। ਦਿੱਲੀ ਟੀਮ ਵੱਲੋਂ ਕੀਤੀ ਗਈ ਸ਼ਾਨਦਾਰ ਸ਼ੁਰੂਆਤ ਦੇ ਬਾਵਜੂਦ ਮੱਧਕ੍ਰਮ ਦੀ ਨਾਕਾਮੀ ਕਾਰਨ ਟੀਮ 8 ਵਿਕਟਾਂ ’ਤੇ 136 ਦੌੜਾਂ ਹੀ ਬਣਾ ਸਕੀ ਤੇ ਮੈਚ ਹਾਰ ਗਈ। 





News Source link

- Advertisement -

More articles

- Advertisement -

Latest article