ਜਲੰਧਰ ਤੋਂ ਰਿੰਕੂ ਦੀ ਜਿੱਤ ਨਾਲ ਲੋਕ ਸਭਾ ’ਚ ‘ਆਪ’ ਦਾ ਮੁੜ ਦਾਖਲਾ

Must read


ਰੁਚਿਕਾ ਐੱਮ. ਖੰਨਾ

ਚੰਡੀਗੜ੍ਹ, 13 ਮਈ

ਆਮ ਆਦਮੀ ਪਾਰਟੀ ਦੇ ਸੁਸ਼ੀਲ ਕੁਮਾਰ ਰਿੰਕੂ ਨੇ ਜਲੰਧਰ ਲੋਕ ਸਭਾ ਜ਼ਿਮਨੀ ਚੋਣ ’ਚ ਜਿੱਤ ਲਈ ਹੈ ਤੇ ਇਸ ਜਿੱਤ ਨਾਲ ਪਾਰਟੀ ਦਾ ਲੋਕ ਸਭਾ ’ਚ ਮੁੜ ਦਾਖਲਾ ਹੋ ਗਿਆ। ਇਹ ਕਾਂਗਰਸ ਲਈ ਵੱਡਾ ਝਟਕਾ ਹੈ, ਉਸ ਕੋਲ ਇਹ ਸੀਟ 1999 ਤੋਂ ਸੀ। ਕਾਂਗਰਸ ਨੇ ਮਰਹੂਮ ਸੰਤੋਖ ਚੌਧਰੀ ਦੀ ਵਿਧਵਾ ਕਰਮਜੀਤ ਕੌਰ ਨੂੰ ਉਮੀਦਵਾਰ ਬਣਾਇਆ ਸੀ। ਬੀਤੇ ਸਾਲ ਜੂਨ 2022 ਵਿੱਚ ‘ਆਪ’ ਨੂੰ ਵੱਡਾ ਝਟਕਾ ਲੱਗਿਆ, ਜਦੋਂ ਅਕਾਲੀ ਦਲ (ਅੰਮ੍ਰਿਤਸਰ) ਦੇ ਸਿਮਰਨਜੀਤ ਸਿੰਘ ਮਾਨ ਨੇ ਸੰਗਰੂਰ ਲੋਕ ਸਭਾ ਸੀਟ ਤੋਂ ਆਪਣੇ ਨੇੜਲੇ ਵਿਰੋਧੀ ‘ਆਪ’ ਦੇ ਗੁਰਮੇਲ ਸਿੰਘ ਨੂੰ ਮਾਮੂਲੀ ਫਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ। ਸੰਗਰੂਰ ਹਲਕਾ ਕਿਸੇ ਸਮੇਂ ‘ਆਪ’ ਦਾ ਗੜ੍ਹ ਰਿਹਾ ਹੈ। ਭਗਵੰਤ ਮਾਨ ਇਸ ਸੀਟ ਤੋਂ ਦੋ ਵਾਰ 2014 ਅਤੇ 2019 ਵਿੱਚ ਨੁਮਾਇੰਦਗੀ ਕਰ ਚੁੱਕੇ ਹਨ। ਉਨ੍ਹਾਂ ਨੇ ਫਰਵਰੀ 2022 ਵਿੱਚ ਧੂਰੀ ਤੋਂ ਵਿਧਾਨ ਸਭਾ ਚੋਣ ਜਿੱਤਣ ਤੋਂ ਬਾਅਦ ਸੀਟ ਖਾਲੀ ਕਰ ਦਿੱਤੀ ਸੀ। ਜਲੰਧਰ ਦੀ ਜਿੱਤ ਨੇ ‘ਆਪ’ ਨੂੰ ਜਲਦੀ ਹੀ ਹੋਣ ਵਾਲੀਆਂ ਸਥਾਨਕ ਸਰਕਾਰਾਂ ਚੋਣਾਂ ਲਈ ਹੌਸਲਾ ਦੇ ਦਿੱਤਾ ਹੈ।





News Source link

- Advertisement -

More articles

- Advertisement -

Latest article