45.2 C
Patiāla
Friday, May 17, 2024

ਨਵੰਬਰ ਤੱਕ ਪੂਰਾ ਹੋ ਜਾਵੇਗਾ ਚੱਕੀ ਦਰਿਆ ’ਤੇ ਰੇਲਵੇ ਪੁਲ ਦਾ ਕੰਮ: ਜੀਐੱਮ

Must read


ਪਠਾਨਕੋਟ (ਪੱਤਰ ਪ੍ਰੇਰਕ); ਉੱਤਰੀ ਰੇਲਵੇ ਦੇ ਨਵ-ਨਿਯੁਕਤ ਜਨਰਲ ਮੈਨੇਜਰ (ਜੀਐੱਮ) ਸ਼ੋਭਨ ਚੌਧਰੀ ਵੱਲੋਂ ਰੇਲਵੇ ਸਟੇਸ਼ਨ ਪਠਾਨਕੋਟ ਅਤੇ ਕੈਂਟ ਸਟੇਸ਼ਨ ਦਾ ਦੌਰਾ ਕੀਤਾ ਗਿਆ। ਉਹ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਨੂੰ ਜੋੜਨ ਵਾਲੇ 70 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੇ ਨੈਰੋਗੇਜ ਰੇਲਵੇ ਪੁਲ ਦੇ ਨਿਰਮਾਣ ਕਾਰਜ ਵਾਲੀ ਜਗ੍ਹਾ ਵੀ ਗਏ ਤੇ ਉਨ੍ਹਾਂ ਨਿਰਮਾਣ ਕਾਰਜ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਚੱਕੀ ਦਰਿਆ ਵਿੱਚ ਆਏ ਹੜ੍ਹ ਕਾਰਨ ਇਹ ਪੁਲ ਰੁੜ੍ਹ ਗਿਆ ਸੀ। ਇਸ ਮੌਕੇ ਉਨ੍ਹਾਂ ਨਾਲ ਰੇਲਵੇ ਦੀ ਫਿਰੋਜ਼ਪੁਰ ਡਿਵੀਜ਼ਨ ਦੀ ਡੀਆਰਐੱਮ ਸੀਮਾ ਸ਼ਰਮਾ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ। ਬਾਅਦ ਵਿੱਚ ਜੀਐੱਮ ਨੇ ਪਠਾਨਕੋਟ ਸਿਟੀ ਸਟੇਸ਼ਨ ਅਤੇ ਕੈਂਟ ਸਟੇਸ਼ਨ ਦਾ ਨਿਰੀਖਣ ਕੀਤਾ। ਇੱਕ ਸਵਾਲ ਦੇ ਜਵਾਬ ਵਿੱਚ ਜੀਐੱਮ ਸ਼ੋਭਨ ਚੌਧਰੀ ਨੇ ਕਿਹਾ ਕਿ ਚੱਕੀ ਨੈਰੋਗੇਜ ਪੁਲ ਦਾ ਨਿਰਮਾਣ ਕਾਰਜ ਜੰਗੀ ਪੱਧਰ ’ਤੇ ਕੀਤਾ ਜਾ ਰਿਹਾ ਹੈ ਅਤੇ ਉਮੀਦ ਹੈ ਕਿ ਪੁਲ ਦਾ ਨਿਰਮਾਣ ਕਾਰਜ ਨਵੰਬਰ 2023 ਤੱਕ ਪੂਰਾ ਕਰ ਲਿਆ ਜਾਵੇਗਾ। ਉਸ ਦੇ ਬਾਅਦ ਪਠਾਨਕੋਟ ਤੋਂ ਜੋਗਿੰਦਰ ਨਗਰ ਨੂੰ ਰੇਲ ਸੇਵਾ ਸ਼ੁਰੂ ਹੋ ਜਾਵੇਗੀ।





News Source link

- Advertisement -

More articles

- Advertisement -

Latest article