41.2 C
Patiāla
Friday, May 17, 2024

ਕਰਨਾਟਕ ਨੂੰ ਭਾਜਪਾ ਦੇ ਧਰੁਵੀਕਰਨ ਨਹੀਂ, ਕਾਂਗਰਸ ਦੇ ਪ੍ਰਦਰਸ਼ਨ ਦੀ ਲੋੜ: ਜੈਰਾਮ ਰਮੇਸ਼

Must read


ਨਵੀਂ ਦਿੱਲੀ, 30 ਅਪਰੈਲ

ਕਾਂਗਰਸ ਦੇ ਸੀਨੀਅਰ ਆਗੂ ਜੈਰਾਮ ਰਮੇਸ਼ ਨੇ ਅੱਜ ਕਿਹਾ ਕਿ ਭਾਜਪਾ ਕਰਨਾਟਕ ਵਿਧਾਨ ਸਭਾ ਚੋਣਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ’ਤੇ ਵੋਟ ਮੰਗ ਰਹੀ ਹੈ ਜਦਕਿ ਕਾਂਗਰਸ ਪ੍ਰਧਾਨ ਮੰਤਰੀ ਦੇ ‘ਵੋਕਲ ਫਾਰ ਲੋਕਲ’ ਨਾਅਰੇ ਨੂੰ ਅਪਣਾ ਕੇ ਸੂਬਿਆਂ ਦੇ ਲੋਕਾਂ ਦੇ ਮੁੱਦੇ ਉਠਾ ਰਹੀ ਹੈ। ਰਮੇਸ਼ ਨੇ ਪੀਟੀਆਈ ਨੂੰ ਫੋਨ ’ਤੇ ਦਿੱਤੇ ਇਕ ਇੰਟਰਵਿਊ ਵਿੱਚ ਕਿਹਾ ਕਿ ਕਰਨਾਟਕ ਨੂੰ ਭਾਜਪ ਰਾਜ ਦੇ ਚਾਰ ਸਾਲ ਬਾਅਦ ‘ਵਿਟਾਮਿਨ-ਪੀ’ ਦੀ ਲੋੜ ਹੈ, ਜਿੱਥੇ ‘ਪੀ’ ਦਾ ਮਤਲਬ ਕਾਂਗਰਸ ਦੀ ‘ਪਰਫਾਰਮੈਂਸ’ (ਪ੍ਰਦਰਸ਼ਨ) ਤੋਂ ਹੈ, ਨਾ ਕਿ ਭਾਜਪਾ ਦੇ ‘ਪੋਲਰਾਈਜ਼ੇਸ਼ਨ’ (ਧਰੁਵੀਕਰਨ) ਤੋਂ। ਰਮੇਸ਼ ਨੇ ਹਥਿਆਬੰਦ ਬਲਾਂ ਦੀ ਭਾਸ਼ਾ ਦਾ ਇਸਤੇਮਾਲ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਤੇ ਭਾਜਪਾ ਦੇ ਹੋਰ ਆਗੂਆਂ ਦੀ ‘ਕਾਰਪੇਟ ਬੌਂਬਿੰਗ’ ਪ੍ਰਚਾਰ ਰਣਨੀਤੀ ਤੋਂ ਕਾਂਗਰਸ ਚਿੰਤਤ ਨਹੀਂ ਹੈ ਕਿਉਂਕਿ ਉਸ ਕੋਲ ਲੋੜੀਂਦੀਆਂ ਜਹਾਜ਼ ਵਿਰੋਧੀ ਬੰਦੂਕਾਂ ਹਨ। ਉਨ੍ਹਾਂ ਕਿਹਾ, ‘‘ਭਾਜਪਾ ਜਿੰਨੀ ਜ਼ਿਆਦਾ ‘ਕਾਰਪੇਟ ਬੌਂਬਿੰਗ’ ਪ੍ਰਚਾਰ ਮੁਹਿੰਮ ਚਲਾਏਗੀ, ਉਸ ਦੀ ਨਿਰਾਸ਼ਾ ਓਨੀ ਸਪੱਸ਼ਟ ਦਿਖੇਗੀ। -ਪੀਟੀਆਈ



News Source link

- Advertisement -

More articles

- Advertisement -

Latest article