Hacklink panel

Hacklink

Hacklink

Hacklink

Hacklink panel

Hacklink

Hacklink

Hacklink Panel

Hacklink Panel

Hacklink

Hacklink

Hacklink

Hacklink

Hacklink

Buy Hacklink

Hacklink

Hacklink

Hacklink satın al

Hacklink Panel

Hacklink Panel

Hacklink

Hacklink

Hacklink

Hacklink

Hacklink panel

Hacklink satın al

Hacklink Panel

Hacklink

Hacklink panel

Masal oku

Hacklink panel

Hacklink panel

Illuminati

Masal Oku

Hacklink panel

Hacklink Panel

Hacklink Panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Masal Oku

Backlink paketleri

Hacklink panel

Hacklink satın al

Hacklink panel

Hacklink satın al

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink Panel

Hacklink Panel

Hacklink Panel

Hacklink Panel

Hacklink Panel

Hacklink Panel

Hacklink Panel

Hacklink Panel

Hacklink Panel

Hacking forum

Hacklink panel

kulisbet

madridbet

interbahis

mavibet

sakarya escort bayan

casibom güncel giriş

koora live

jojobet

pusulabet

sekabet

casibom giriş

dedektör

casibom

jojobet

jojobet

Antalya Escort Bayan

meritking

atlasbet giriş

lunabet

artemisbet giriş

setrabet

betpas

jojobet

Antalya Escort Bayan

jojobet

kingroyal

meritking

koora live

maritbet

Hacklink panel

test55

Hacklink panel

Hacklink giriş

jojobet

padişahbet

casibom

casibom

deneme bonusu veren siteler

meritking

meritking

meritking

meritking

madridbet

meritking

spyhackerz

holiganbet

uyuşturucu satın al

royalbet

casibom

31.6 C
Patiāla
Saturday, July 4, 2026

ਬਚਪਨ ਦੀ ਬੀਹੀ ’ਚ ਗੇੜੀ

Must read


ਡਾ. ਗੁਰਬਖ਼ਸ਼ ਸਿੰਘ ਭੰਡਾਲ

ਜੀਵਨ ਦੇ ਮੁੱਢਲੇ ਦਿਨ ਜੀਵਨ ਦਾ ਸਭ ਤੋਂ ਸੁਹਾਵਣਾ ਸਮਾਂ ਹੁੰਦਾ ਹੈ। ਇਹ ਸਦਾ ਚੇਤਿਆਂ ਵਿਚ ਵੱਸਣ ਵਾਲੇ ਪਲ ਹੁੰਦੇ ਹਨ। ਜੀਵਨ ਨੂੰ ਨਿਰਧਾਰਤ ਕਰਨ ਵਾਲੇ ਹੁੰਦੇ ਹਨ। ਇਨ੍ਹਾਂ ਦਿਨਾਂ ਵਿਚਲੀ ਬੇਫ਼ਿਕਰੀ ਅਤੇ ਅਲਮਸਤੀ, ਜੀਵਨ ਦਾ ਸੁੰਦਰ ਸੱਚ ਹਨ। ਬਪਚਨ ਦੀ ਮੌਜ ਹਰ ਬੱਚੇ ਦਾ ਹਾਸਲ ਹੈ। ਮਨ ਕਰਦਾ ਹੈ ਕਿ ਫਿਰ ਬਚਪਨ ਵਿੱਚ ਪਰਤ ਜਾਈਏ। ਬੰਦਾ ਉਮਰ ਦੇ ਹਰ ਪੜਾਅ ’ਤੇ ਬਚਪਨ ਵੱਲ ਪਰਤਣਾ ਚਾਹੁੰਦਾ ਹੈ ਕਿਉਂਕਿ ਇਹ ਵਰੇਸ ਕਦੇ ਨਹੀਂ ਪਰਤਦੀ।

ਨਿਮਨ ਕਿਰਸਾਨੀ ਪਰਿਵਾਰ ਦੇ ਬੱਚੇ ਸੁਰਤ ਸੰਭਾਲਦਿਆਂ ਹੀ ਵੱਡੇ ਹੋ ਜਾਂਦੇ ਹਨ ਅਤੇ ਬਚਪਨ ਬਹੁਤ ਜਲਦੀ ਬੀਤ ਜਾਂਦਾ ਹੈ। ਘਰ ਦੀਆਂ ਜ਼ਿੰਮੇਵਾਰੀਆਂ, ਤੰਗੀਆਂ, ਤੁਰਸ਼ੀਆਂ, ਲੋੜਾਂ ਅਤੇ ਥੋੜਾਂ ਦਾ ਗਿਆਨ ਬੜੀ ਜਲਦੀ ਹੋ ਜਾਂਦਾ ਹੈ। ਅਜਿਹੇ ਵਕਤ ਵਿੱਚ ਪਲ ਕੇ ਵੱਡੇ ਹੋਣਾ ਸਭ ਤੋਂ ਵੱਡੀ ਗਨੀਮਤ ਹੁੰਦੀ ਹੈ। ਤੁਸੀਂ ਉਸ ਸੱਚ ਨੂੰ ਜਿਉਂਦਿਆਂ ਜੀਵਨ ਦੇ ਮੁੱਢਲੇ ਦੌਰ ਵਿੱਚੋਂ ਲੰਘਦੇ ਜਿਹੜਾ ਸੱਚ ਕਈਆਂ ਨੂੰ ਦੇਖਣਾ ਨਸੀਬ ਨਹੀਂ ਹੁੰਦਾ।

ਬਿਆਸ ਦਰਿਆ ਦੇ ਕੰਢੇ ਵੱਸਿਆ ਭੰਡਾਲ ਬੇਟ। ਬਰਸਾਤਾਂ ਦੇ ਦਿਨੀਂ ਬਿਆਸ ਦਰਿਆ ਵਿੱਚ ਹੜ੍ਹ ਆ ਜਾਣਾ, ਫ਼ਸਲਾਂ ਨਸ਼ਟ ਹੋਣੀਆਂ ਅਤੇ ਫਿਰ ਬੇਟ ਦੀ ਮਿੱਟੀ ਵਰਗੇ ਚੀੜ੍ਹੇ ਪਿੰਡ ਵਾਸੀਆਂ ਨੇ ਜੀਵਨ ਨੂੰ ਨਵੇਂ ਸਿਰਿਉਂ ਵਿਉਂਤਣ ਲਈ ਸਿਰ ਸੁੱਟ ਕੇ ਮਿਹਨਤ ਵਿੱਚ ਜੁੱਟ ਜਾਣਾ। ਤਤਕਾਲੀ ਮੁੱਖ ਮੰਤਰੀ ਸ. ਪ੍ਰਤਾਪ ਸਿੰਘ ਕੈਰੋਂ ਨੇ ਧੁੱਸੀ ਬੰਨ੍ਹ ਬੰਨ੍ਹਿਆ ਤਾਂ ਬੇਟ ਦੇ ਇਲਾਕੇ ਨੂੰ ਸੁੱਖ ਦਾ ਸਾਹ ਆਇਆ। ਪਰਿਵਾਰ ਲਈ ਮੁੱਢਲੀਆਂ ਸਹੂਲਤਾਂ ਪੈਦਾ ਕਰਨ ਲਈ ਸਾਡੇ ਪਿਤਾ ਜੀ ਵਾਹੀ ਕਰਨ ਦੇ ਨਾਲ-ਨਾਲ, ਗੱਡਾ ਵੀ ਵਾਹੁੰਦੇ ਸਨ। ਇੰਨਾ ਸਿਰੜੀ ਕਿ ਸਾਰੀ ਰਾਤ ਖੂਹ ਜੋੜੀ ਰੱਖਣਾ ਅਤੇ ਦਿਨ ਵੇਲੇ ਜਦ ਬਲਦਾਂ ਨੇ ਆਰਾਮ ਕਰਨਾ ਹੁੰਦਾ ਤਾਂ ਬਾਪੂ ਨੇ ਗੋਡੀ ਆਦਿ ਖੇਤੀ ਦੇ ਕੰਮਾਂ ਵਿੱਚ ਰੁੱਝੇ ਰਹਿਣਾ। ਉਹ ਇੰਨਾ ਤਕੜਾ ਸੀ ਕਿ ਚੁਬਾਰੇ ਤੋਂ ਕਣਕ ਦੀਆਂ ਭਰੀਆਂ ਬੋਰੀਆਂ ਲਾਹ ਕੇ ਫਿਰਨੀ ’ਤੇ ਖੜ੍ਹੇ ਗੱਡੇ ’ਤੇ ਲੱਦਣੀਆਂ। ਕਈ ਵਾਰ ਮਾੜੇ ਬਲਦ ਵਾਲੇ ਪਾਸੇ ਖ਼ੁਦ ਜ਼ੋਰ ਲਾ ਕੇ ਖੁੱਭੇ ਗੱਡੇ ਨੂੰ ਬਾਹਰ ਕੱਢਣ ਵਿੱਚ ਮਦਦ ਵੀ ਕਰਨੀ।

ਮੈਂ ਆਪਣੀ ਪੱਤੀ ਵਿਚਲੇ ਬੋਰੀ ਵਾਲੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚੋਂ ਪੰਜਵੀਂ ਪਾਸ ਕੀਤੀ। ਤੱਪੜ ਵਾਲੇ ਸਰਕਾਰੀ ਮਿਡਲ ਸਕੂਲ ਤੋਂ ਅੱਠਵੀਂ ਪਾਸ ਕੀਤੀ। ਉਨ੍ਹਾਂ ਸਮਿਆਂ ਵਿੱਚ ਨੰਬਰਾਂ ਬਾਰੇ ਬਹੁਤਾ ਪਤਾ ਤਾਂ ਨਹੀਂ ਸੀ ਹੁੰਦਾ। ਸੋਚ ਸਿਰਫ਼ ਜਮਾਤ ਪਾਸ ਕਰਨ ਤੀਕ ਹੀ ਸੀਮਤ ਹੁੰਦੀ ਸੀ। ਪਰ ਪੜ੍ਹਨ ਦਾ ਸ਼ੌਕ ਜ਼ਰੂਰ ਸੀ। ਗਰਮੀਆਂ ਵਿੱਚ ਘਰਦਿਆਂ ਨੇ ਸਕੂਲ ਜਾਣ ਤੋਂ ਪਹਿਲਾਂ ਸੁਵੱਖਤੇ ਜਗਾ ਕੇ ਘਾਹ ਖੋਤਣ ਤੋਰ ਦੇਣਾ। ਗਰਮੀਆਂ ਦੀਆਂ ਛੁੱਟੀਆਂ ਵਿੱਚ ਬਿਆਸ ਦਰਿਆ ਦੇ ਕੰਢੇ ਪਸ਼ੂ ਚਾਰਨੇ ਅਤੇ ਦਰਿਆ ਵਿੱਚ ਪਸ਼ੂਆਂ ਸੰਗ ਤੈਰਨਾ ਤਾਂ ਆਮ ਹੀ ਸੀ। ਸਕੂਲੀ ਪੜ੍ਹਾਈ ਦੇ ਦਿਨ ਵੀ ਕਮਾਲ ਦੇ ਸਨ। ਹਲ਼ ਵਾਹੁੰਦੇ ਬਾਪੂ ਨੂੰ ਖੇਤ ਵਿੱਚ ਸਵੇਰੇ ਹੀ ਰੋਟੀ ਦੇ ਕੇ ਸਕੂਲ ਜਾਣ ਦੀ ਕਾਹਲੀ ਹੁੰਦੀ। ਅੱਧੀ ਛੁੱਟੀ ਵੇਲੇ ਹਵੇਲੀ ਵਿੱਚ ਪਸ਼ੂਆਂ ਨੂੰ ਪਾਣੀ ਪਿਆ ਕੇ ਸਕੂਲ ਨੂੰ ਭੱਜਣਾ ਅਤੇ ਰਾਹ ਵਿੱਚ ਭੱਠੀ ਤੋਂ ਦਾਣੇ ਭੁੰਨਾ ਕੇ ਝੋਲੇ ਵਿੱਚ ਲੁਕਾ ਕੇ ਖਾਂਦੇ ਰਹਿਣਾ।

ਅਨਪੜ੍ਹ ਮਾਪਿਆਂ ਲਈ ਪੜ੍ਹਨਾ ਕੋਈ ਅਹਿਮੀਅਤ ਨਹੀਂ ਸੀ ਰੱਖਦਾ। ਘਰ ਦੇ ਕੰਮਾਂ ਕਾਰਾਂ ਤੋਂ ਵਿਹਲੇ ਹੋ ਜਾਂਦੇ ਤਾਂ ਸਾਨੂੰ ਪੜ੍ਹਾਈ ਲਈ ਸਮਾਂ ਮਿਲਦਾ ਸੀ, ਪਰ ਜਿੰਨਾ ਕੁ ਵੀ ਸਮਾਂ ਮਿਲਦਾ, ਇਹ ਪੜ੍ਹਾਈ ਵਿੱਚ ਚੰਗੇ ਨੰਬਰ ਲੈਣ ਲਈ ਸਹਾਈ ਹੁੰਦਾ ਸੀ। ਉਨ੍ਹਾਂ ਦਿਨਾਂ ਵਿੱਚ ਸਿਰਫ਼ ਪਾਸ ਹੋਣ ਦਾ ਹੀ ਫ਼ਿਕਰ ਹੁੰਦਾ ਸੀ ਅਤੇ ਜਦ 31 ਮਾਰਚ ਨੂੰ ਸਕੂਲ ਵਿੱਚ ਨਤੀਜਾ ਨਿਕਲਣਾ ਤਾਂ ਮਨ ਵਿੱਚ ਧੁੜਕੂ ਜ਼ਰੂਰ ਪੈਦਾ ਹੁੰਦਾ ਭਾਵੇਂ ਕਿ ਪਤਾ ਤਾਂ ਹੁੰਦਾ ਹੀ ਸੀ ਕਿ ਪਾਸ ਤਾਂ ਹੋ ਹੀ ਜਾਣਾ ਹੈ।

ਉਨ੍ਹਾਂ ਸਮਿਆਂ ਵਿੱਚ ਸਕੂਲ ਅਧਿਆਪਕ ਬਹੁਤ ਹੀ ਮਿਹਨਤੀ ਸਨ। ਉਨ੍ਹਾਂ ਲਈ ਪੜ੍ਹਾਉਣਾ ਇੱਕ ਤਪੱਸਿਆ ਸੀ ਜਿਸ ਦੀ ਉਹ ਕਦੇ ਵੀ ਅਵੱਗਿਆ ਨਹੀਂ ਸੀ ਕਰਦੇ। ਛੇਵੀਂ ਤੋਂ ਅੱਠਵੀਂ ਤੀਕ ਸਾਨੂੰ ਅੰਗਰੇਜ਼ੀ ਉੱਘੇ ਪੰਜਾਬੀ ਕਵੀ ਅਤੇ ਬਹੁਤ ਹੀ ਨਫ਼ੀਸ ਇਨਸਾਨ ਸ. ਹਰਭਜਨ ਸਿੰਘ ਹੁੰਦਲ ਨੇ ਪੜ੍ਹਾਈ। ਜਦ ਵੀ ਸਾਡਾ ਕੋਈ ਪੀਰੀਅਡ ਵਿਹਲਾ ਦੇਖਣਾ, ਅੰਗਰੇਜ਼ੀ ਪੜ੍ਹਾਉਣ ਲੱਗ ਪੈਣਾ। ਪੱਡਿਆਂ ਦੇ ਹਿਸਾਬ ਵਾਲੇ ਮਾਸਟਰ ਰਤਨ ਚੰਦ ਹੁਰਾਂ ਸਾਰੇ ਸਵਾਲ ਉਂਗਲਾਂ ’ਤੇ ਰਟਾ ਦਿੰਦੇ ਸਨ। ਹਿੰਦੀ ਵਾਲੇ ਮਾਸਟਰ ਅਯੁੱਧਿਆ ਦਾਸ ਜੀ ਦਾ ਡੰਡਾ ਹੁਣ ਤੀਕ ਵੀ ਯਾਦ ਏ। ਉਹ ਸਿਗਰਟ ਪੀਂਦਿਆ ਘਰ ਲਈ ਦਿੱਤਾ ਕੰਮ ਨਾ ਕਰਨ ਜਾਂ ਕਿਸੇ ਵੀ ਗਲਤੀ ’ਤੇ ਡੰਡੇ ਮਾਰ ਕੇ ਹੱਥਾਂ ’ਤੇ ਨੀਲ ਪਾ ਦਿੰਦੇ ਸਨ। ਮਾਸਟਰ ਫ਼ਕੀਰ ਚੰਦ ਨੇ ਪੀਟੀ ਕਰਾਉਂਦਿਆਂ ਸ਼ਰਾਰਤ ਕਰਨ ਵਾਲਿਆਂ ਨੂੰ ਮਜ਼ਾਲ ਏ ਕਦੇ ਬਖ਼ਸ਼ਿਆ ਹੋਵੇ। ਪੰਜਾਬੀ ਵਾਲੇ ਸਰਦਾਰਨੀ ਹਰਬੰਸ ਕੌਰ ਨੇ ਪੰਜਾਬੀ ਪ੍ਰਤੀ ਮੋਹ ਦਾ ਜਾਗ ਮਿਡਲ ਸਕੂਲ ਵਿੱਚ ਹੀ ਲਾ ਦਿੱਤਾ ਸੀ।

ਉਨ੍ਹਾਂ ਦਿਨਾਂ ਵਿੱਚ ਅਧਿਆਪਕਾਂ ਦੀ ਕਮਾਲ ਦੀ ਪ੍ਰਤੀਬੱਧਤਾ ਸੀ। ਯਾਦ ਹੈ ਕਿ ਸਾਡਾ ਅੱਠਵੀਂ ਦੇ ਬੋਰਡ ਦੇ ਇਮਤਿਹਾਨ ਦਾ ਸੈਂਟਰ ਹਾਈ ਸਕੂਲ ਸੁਰਖਪੁਰ ਸੀ। ਇਮਤਿਹਾਨਾਂ ਦੇ ਸਾਰੇ ਸਮੇਂ ਦੌਰਾਨ ਸਾਰੀ ਕਲਾਸ ਸੁਰਖਪੁਰ ਵਿੱਚ ਇੱਕ ਬੈਠਕ ਵਿੱਚ ਰਹੀ ਜਿੱਥੇ ਇੱਕ ਪਾਸੇ ਕੁੜੀਆਂ ਸੌਂਦੀਆਂ ਸਨ ਅਤੇ ਇੱਕ ਪਾਸੇ ਮੁੰਡੇ। ਵਿਚਕਾਰ ਸਾਡੇ ਮਾਸਟਰ ਜੀ ਹੁੰਦੇ ਸਨ। ਹਰ ਰਾਤ ਨੂੰ ਉਸ ਮਾਸਟਰ ਦੀ ਡਿਊਟੀ ਹੁੰਦੀ ਜਿਸ ਦਾ ਅਗਲੇ ਦਿਨ ਪੇਪਰ ਹੋਣਾ ਹੁੰਦਾ ਸੀ। ਅੱਧੀ ਅੱਧੀ ਰਾਤ ਤੀਕ ਪੜ੍ਹਾਉਂਦੇ ਰਹਿਣਾ ਅਤੇ ਸਾਨੂੰ ਕਹਿਣਾ ਕਿ ਆਹ ਆਹ ਪ੍ਰਸ਼ਨ ਯਾਦ ਕਰੋ। ਸਾਨੂੰ ਆਪ ਸਕੂਲ ਦੇ ਸੈਂਟਰ ਵਿੱਚ ਲੈ ਕੇ ਜਾਣਾ। ਮਜ਼ਾਲ ਏ ਕੋਈ ਨਕਲ ਕਰਵਾਉਣ ਜਾਂ ਮਾਰਨ ਦਾ ਸੋਚ ਵੀ ਸਕੇ। ਉਹ ਸਹੀ ਮਾਅਨਿਆਂ ਵਿੱਚ ਅਧਿਆਪਕ ਸਨ ਜਿਨ੍ਹਾਂ ਦੇ ਚੰਡੇ ਹੋਏ ਵਿਦਿਆਰਥੀ ਜੀਵਨ ਦੀਆਂ ਉਚੇਰੀਆਂ ਮੰਜ਼ਿਲਾਂ ਦਾ ਸਿਖਰ ਬਣੇ। ਬੜਾ ਸ਼ੁਕਰਗੁਜ਼ਾਰ ਹਾਂ ਆਪਣੇ ਉਨ੍ਹਾਂ ਅਧਿਆਪਕਾਂ ਦਾ ਜਿਨ੍ਹਾਂ ਨੇ ਗਿਆਨ ਦਾ ਸਬਕ ਪੜ੍ਹਾਇਆ।

ਹੁਣ ਜਦ ਵੀ ਮੈਂ ਪੰਜਾਬ ਜਾਵਾਂ ਤਾਂ ਸ. ਹਰਭਜਨ ਸਿੰਘ ਹੁੰਦਲ ਨੂੰ ਜ਼ਰੂਰ ਮਿਲ ਕੇ ਆਉਂਦਾ ਹਾਂ। ਮਾਸਟਰ ਰਤਨ ਚੰਦ ਹੋਰਾਂ ਨੂੰ ਉਨ੍ਹਾਂ ਦੇ ਆਖਰੀ ਸਵਾਸ ਤੀਕ ਕਪੂਰਥਲਾ ਮਿਲਦਾ ਰਿਹਾ ਜਿੱਥੇ ਉਨ੍ਹਾਂ ਨੇ ਸੇਵਾਮੁਕਤੀ ਤੋਂ ਬਾਅਦ ਇੱਕ ਮੰਦਰ ਨੂੰ ਆਪਣਾ ਘਰ ਬਣਾ ਲਿਆ ਸੀ। ਮਾਸਟਰ ਅਯੁੱਧਿਆ ਦਾਸ ਜੀ ਨੂੰ ’ਕੇਰਾਂ ਉਸ ਵੇਲੇ ਮਿਲ ਕੇ ਅਤਿਅੰਤ ਖੁਸ਼ੀ ਹੋਈ ਜਦ ਕਪੂਰਥਲਾ ਮਿਊਂਸਿਪਲ ਕਮੇਟੀ ਦੀਆਂ ਚੋਣਾਂ ਹੋ ਰਹੀਆਂ ਸਨ ਅਤੇ ਮੈਂ ਪ੍ਰਜ਼ਾਈਡਿੰਗ ਅਫ਼ਸਰ ਸੀ। ਉਹ ਵੋਟ ਪਾਉਣ ਆਏ ਤਾਂ ਮੈਂ ਉੱਠ ਕੇ ਉਨ੍ਹਾਂ ਨੂੰ ਮਿਲਿਆ। ਪਹਿਲਾਂ ਤਾਂ ਉਨ੍ਹਾਂ ਪਛਾਣਿਆ ਹੀ ਨਾ ਕਿਉਂਕਿ ਉਮਰ ਨਾਲ ਵਿਦਿਆਰਥੀਆਂ ਦੇ ਮੁਹਾਂਦਰੇ ਅਕਸਰ ਹੀ ਬਦਲ ਜਾਂਦੇ ਹਨ, ਪਰ ਅਧਿਆਪਕ ਤਾਂ ਉਹੀ ਰਹਿੰਦੇ ਹਨ। ਜਦ ਉਨ੍ਹਾਂ ਨੂੰ ਮੈਂ ਦੱਸਿਆ ਕਿ ਭੰਡਾਲ ਬੇਟ ਦੇ ਸਕੂਲ ਵਿੱਚ ਮੈਂ ਉਨ੍ਹਾਂ ਦਾ ਵਿਦਿਅਰਥੀ ਸਾਂ ਅਤੇ ਅੱਜਕੱਲ੍ਹ ਰਣਧੀਰ ਕਾਲਜ ਵਿੱਚ ਪ੍ਰੋਫੈਸਰ ਹਾਂ ਤਾਂ ਉਹ ਬਹੁਤ ਖੁਸ਼ ਹੋਏ। ਅਧਿਆਪਕ ਨੂੰ ਆਪਣੇ ਵਿਦਿਆਰਥੀਆਂ ਦੀ ਤਰੱਕੀ ’ਤੇ ਨਾਜ਼ ਤਾਂ ਹੋਣਾ ਹੀ ਹੋਇਆ।

ਸਾਡਾ ਮਿਡਲ ਸਕੂਲ ਅੰਗਰੇਜ਼ੀ ਦੇ ਅੱਖਰ ਟੀ ਦੇ ਆਕਾਰ ਵਿੱਚ ਸੀ ਜਿਸ ਇੱਕ ਪਾਸੇ ਬਹੁਤ ਹੀ ਵੱਡੇ ਬੋਹੜ ਹੇਠ ਗਰਮੀਆਂ ਦੀਆਂ ਕਲਾਸਾਂ ਲੱਗਦੀਆਂ ਸਨ। ਜਦ ਕੁਝ ਅਰਸੇ ਬਾਅਦ ਸਕੂਲ ਗਿਆ ਤਾਂ ਸਕੂਲ ਦੀ ਬਦਲੀ ਨੁਹਾਰ ਦੇਖ ਕੇ ਖੁਸ਼ੀ ਵੀ ਹੋਈ, ਪਰ ਬਾਬਾ ਬੋਹੜ ਦੀ ਅਣਹੋਂਦ ਕਾਰਨ ਮਨ ਮਸੋਸਿਆ ਗਿਆ ਕਿ ਕਿਉਂ ਮਨੁੱਖ ਆਪਣੇ ਵਿਰਾਸਤੀ ਬਿਰਖ਼ਾਂ ਨੂੰ ਵੱਢਣ ਲਈ ਕਾਹਲਾ ਏ? ਅਜਿਹੇ ਬੋਹੜ ਅਤੇ ਪਿੱਪਲ ਹੁਣ ਵਿਰਲੇ ਪਿੰਡਾਂ ਵਿੱਚ ਲੱਭਦੇ ਨੇ ਜਦ ਕਿ ਪਹਿਲੇ ਸਮਿਆਂ ਵਿੱਚ ਅਜਿਹੇ ਬਾਬੇ ਬਿਰਖ਼ ਅਕਸਰ ਹੀ ਪਿੰਡਾਂ ਵਿੱਚ ਤੁਹਾਨੂੰ ਮਿਲ ਜਾਂਦੇ ਸਨ। ਘਰੋਂ ਬੋਰੀ ਲਿਆ ਕੇ ਪੜ੍ਹਨ ਦਾ ਵੱਖਰਾ ਹੀ ਹੁਲਾਸ ਹੁੰਦਾ ਸੀ। ਸਾਡੇ ਅਧਿਆਪਕ ਸਾਨੂੰ ਦੱਸਦੇ ਰਹਿੰਦੇ ਸਨ ਕਿ ਕਿਹੜੇ ਕਿਹੜੇ ਪੜ੍ਹ ਕੇ ਵੱਡੇ ਅਫ਼ਸਰ ਬਣ ਗਏ ਹਨ। ਬੱਚਿਆਂ ਨੂੰ ਸਕੂਲ ਵਿੱਚੋਂ ਪੜ੍ਹ ਕੇ ਗਏ ਪਾੜ੍ਹਿਆਂ ਬਾਰੇ ਪਤਾ ਲੱਗਦਾ ਰਹੇ ਤਾਂ ਉਨ੍ਹਾਂ ਦੇ ਮਨਾਂ ਵਿੱਚ ਵੀ ਚੰਗਾ ਪੜ੍ਹਨ ਦਾ ਸ਼ੌਕ ਪੈਦਾ ਹੁੰਦਾ ਹੈ।

1968 ਵਿੱਚ ਅੱਠਵੀਂ ਜਮਾਤ ਪਹਿਲੇ ਦਰਜੇ ਵਿੱਚ ਪਾਸ ਕੀਤੀ। ਕੁਝ ਵਿਦਿਆਰਥੀ ਤਾਂ ਹਾਈ ਸਕੂਲ ਸੁਰਖਪੁਰ ਵਿੱਚ ਦਾਖਲ ਹੋ ਗਏ, ਪਰ ਮੇਰੇ ਸਮੇਤ ਕੁਝ ਵਿਦਿਆਰਥੀਆਂ ਨੇ ਨਵੇਂ ਅਪਗ੍ਰੇਡ ਹੋਏ ਹਾਈ ਸਕੂਲ ਧਾਲੀਵਾਲ ਬੇਟ ਵਿੱਚ ਦਾਖਲਾ ਲੈ ਲਿਆ ਜੋ ਮੇਰੇ ਪਿੰਡ ਤੋਂ ਚਾਰ ਕੁ ਕਿਲੋਮੀਟਰ ਸੀ। ਪਿੰਡ ਦੇ ਉਸ ਪਿਆਰੇ ਜਿਹੇ ਸਕੂਲ ਨੇ ਕੇਹੀ ਸ਼ੁਭ ਭਾਵਨਾ ਅਤੇ ਅਸੀਸ ਦਿੱਤੀ ਕਿ ਗਿਆਨ ਦੀ ਲੋਚਾ ਵਧਦੀ ਗਈ। ਹੋਰ ਉਚੇਰੀ ਵਿਦਿਆ ਪ੍ਰਾਪਤੀ ਦਾ ਜਾਗ ਲੱਗਦਾ ਰਿਹਾ। ਇਹ

ਵੀ ਕੇਹਾ ਵਰਦਾਨ ਸੀ ਕਿ ਭਾਵੇਂ ਪੈਰ ਪਿੰਡ ਨੂੰ ਵਾਪਸ ਨਹੀਂ ਪਰਤੇ, ਪਰ ਪਿੰਡ ਨੂੰ ਮਿਲਣ ਅਤੇ ਬਚਪਨੀ ਬੀਹੀਆਂ ਵਿੱਚ ਵਿਚਰਨ ਅਤੇ ਆਪਣੀਆਂ ਧੁੰਧਲੀਆਂ ਪੈੜਾਂ ਨੂੰ ਨਿਹਾਰਨ ਦਾ ਚਾਅ ਹਮੇਸ਼ਾਂ ਮਨ ਵਿੱਚ ਮਚਲਦਾ ਰਹਿੰਦਾ ਹੈ।

ਬਾਲਪਨ ’ਚੋਂ ਨਕਸ਼ ਉੱਘੜਦੇ

ਤੇ ਮਿਲਣ ਨਿਵੇਕਲੇ ਰਾਹ

ਇਸ ਉਮਰੇ ਹੀ ਸੁਪਨੇ ਉੱਗਦੇ

ਲੈ ਕੇ ਸੰਦਲੀ ਭਾਅ।

ਮਾਂ ਦੀ ਗੋਦ ਦਾ ਨਿੱਘ ਮਿਲੇਸੀ

ਤੇ ਮਾਣੀਏ ਬਾਪ ਦੀ ਛਾਂ

ਪੈਰਾਂ ਦੇ ਵਿੱਚ ਸਫ਼ਰ ਉਗੇਸੀ

ਤੇ ਭਾਲੀਏ ਖ਼ੁਦ ਦੀ ਥਾਂ।

ਹੱਸਣ, ਖੇਡਣ ਤੇ ਮੌਲਣ ਦੀ ਰੁੱਤ

ਤੇ ਸੱਧਰਾਂ ਦਾ ਰਾਗ

ਮਸਤਕ ਵਿੱਚ ਲੱਗ ਜਾਂਦਾ ਹੈ

ਅੱਖਰ ਗਿਆਨ ਦਾ ਜਾਗ।

ਬੱਚਿਆਂ ਦੇ ਨੈਣਾਂ ਵਿੱਚ ਧਰਦੇ

ਮਾਪੇ ਖ਼ੁਦ ਤਰਜੀਹਾਂ

ਤੇ ਤਦਬੀਰਾਂ ਦੇ ਮਾਰਗੀ ਬਣ ਕੇ

ਬੱਚੇ ਬਣਨ ਤਸ਼ਬੀਹਾਂ।

ਖੇਤ ਖਲਿਆਣ ਸਭ ਆਪਣੇ ਹੁੰਦੇ

ਥੇਹ ਆਪਣੇ ਵੱਟਾਂ ਬੰਨੇ

ਯਾਦ ਨਹੀਂ ਕਿੱਥੋਂ ਪੁੱਟੀਆਂ ਗਾਜਰਾਂ

ਕਿੱਥੋਂ ਭੰਨੇ ਗੰਨੇ?

ਆਪਣਿਆਂ ਦੇ ਸੰਗ ਰੁੱਸਣਾ ਮੰਨਣਾ

ਨਿੱਤ ਦਾ ਸੀ ਅਭਿਆਸ

ਸਾਰਾ ਦਿਨ ਹੀ ਖੇਡਦੇ ਰਹਿਣਾ

ਯਾਦ ਨਾ ਭੁੱਖ ਪਿਆਸ।

ਵਿਹੜੇ ਦੀ ਛੱਪੜੀ ’ਚ ਕਾਗਜ਼ ਬੇੜੀ

ਸਾਨੂੰ ਪਾਰ ਲੰਘਾਉਂਦੀ

ਚੋਂਦੀ ਛੱਤ ਦੀ ਟਿੱਪ ਟਿੱਪ ਲੱਗਦੀ

ਸਾਨੂੰ ਗੀਤ ਸੁਣਾਉਂਦੀ।

ਬਾਲਮਨਾਂ ਦੇ ਵਿਹੜੇ ਦੇ ਵਿੱਚ

ਮਾਣੀਆਂ ਕੇਹੀਆਂ ਰੁੱਤਾਂ

ਜੇਠ ਮਹੀਨੇ ਬਹਿ ਫਲ੍ਹਿਆਂ ’ਤੇ

ਸੇਕੀ ਜਾਣੀਆਂ ਧੁੱਪਾਂ।

ਆਪਣਾ ਲੱਗਦਾ ਸੀ ਸਿਰ ’ਤੇ ਅੰਬਰ

ਤੇ ਆਪਣੇ ਚੰਨ ਤੇ ਤਾਰੇ

ਰੋਸ਼ਨੀਆਂ ਵਿੱਚ ਨਹਾਉਂਦੇ ਰਹਿਣਾ

ਤੇ ’ਵਾਵੀਂ ਹੁੱਲੇ ਹੁਲਾਰੇ।

ਹੁਣ ਬਚਪਨ ਦੀ ਬੀਹੀ ਵਿੱਚ

ਜਦ ਵੀ ਲਾਵਾਂ ਗੇੜਾ

ਨਾ ਮਿਲਦੇ ਬਚਪਨ ਦੇ ਬੇਲੀ

ਨਾ ਉਹ ਘਰ ਤੇ ਵਿਹੜਾ।

ਨਾ ਉਹ ਰਹੀਆਂ ਸੁੱਚੀਆਂ ਸੋਚਾਂ

ਨਾ ਹੱਕ ਨਾ ਦਾਈਏ

ਨਾ ਰਹੇ ਉਹ ਨਿਰਛਲ ਹਾਸੇ

ਜਾ ਐਂਵੇਂ ਦਰ ਖੜਕਾਈਏ।

ਨਾ ਰਹੇ ਉਹ ਮੋਹ ਦੇ ਰਿਸ਼ਤੇ

ਨਾ ਸਾਂਝ ਦੀਆਂ ਤੰਦਾਂ

ਹਰ ਪਾਸੇ ਹੀ ਹਾਉਮੈਂ ਹਾਵੀ

ਤੇ ਮਨ ’ਚ ਸੌ ਸੌ ਗੰਢਾਂ।

ਸੋਚਾਂ! ਮਨਾਂ ਹੁਣ ਵਾਪਸ ਚੱਲੀਏ

ਇੱਥੇ ਰਹਿ ਗਿਆ ਕੀ

ਤੇਰੇ ਲਈ ਅਣਜਾਣ ਹੋ ਗਿਆ

ਪਿੰਡ ਦਾ ਹਰ ਇੱਕ ਜੀਅ।

ਨਹੀਂ ਸੀ ਸੋਚਿਆ ਕਿ ਕਦੇ ਹੋਵੇਗੀ

ਇੰਝ ਵੀ ਮੇਰੇ ਨਾਲ

ਪਾਸਾ ਵੱਟਿਆ ਪਿੰਡ ਨੇ ਮੈਥੋਂ

ਪਰ ਕੱਢਾਂ ਕਿੰਝ ਖਿਆਲ?

ਗਰਾਂ ਮੇਰਿਆ, ਮੈਂ ਹਾਂ ਤੇਰਾ

ਤੇਰੀ ਜੂਹ ਦਾ ਜਾਇਆ

ਤੇਰੀ ਅਕੀਦਤ ਕਰਨ ਖਾਤਰ

ਦੂਰ ਦੇਸ਼ ਤੋਂ ਆਇਆ।

ਆ ਬਹਿ ਜਾ ਤੂੰ ਮੇਰੇ ਨੇੜੇ

ਲੰਮੀਆਂ ਬਾਤਾਂ ਪਾਈਏ

ਚਾਨਣੀ ਭਿੱਜੀ ਮਹਿਫ਼ਲ ਦੇ ਵਿੱਚ

ਸਾਰੀ ਰਾਤ ਬਿਤਾਈਏ।

ਮੁੱਦਤਾਂ ਬਾਅਦ ਮੈਂ ਆਇਆਂ ਫਿਰਨੀਏ

ਸਿਰ ਮੇਰਾ ਸਹਿਲਾਅ

ਤੇ ਮੇਰੀ ਖਾਲੀ ਬਗਲੀ ਦੇ ਵਿੱਚ

ਨਿਆਮਤਾਂ ਬੁੱਕੀਂ ਪਾ।

ਬਚਪਨ ਵਾਲੇ ਚੰਦੋਏ ਹੇਠਾਂ

ਲੱਖ ਲੱਖ ਸ਼ੁੱਕਰ ਮਨਾਵਾਂ

ਜੂਹਾਂ ਤੇ ਖੂਹਾਂ ਦੀ ਖੂਸ਼ਬੋ

ਸਾਹਾਂ ਵਿੱਚ ਰਚਾਵਾਂ।

ਉਹ ਵੀ ਕੇਹੇ ਦਿਨ ਹੁੰਦੇ ਜਦ ਪੜ੍ਹਾਈ ਦੇ ਨਾਲ-ਨਾਲ ਵਾਹੀ ਦੇ ਹਰ ਕੰਮ ਨੂੰ ਕਰਨ ਦਾ ਜਨੂੰਨ ਹੁੰਦਾ ਸੀ ਤਾਂ ਕਿ ਬਾਪੂ ਦਾ ਹੱਥ ਵਟਾ ਸਕਾਂ। ਹਲ਼ ਵਾਹੁਣਾ ਹੋਵੇ, ਪੋਰ ਨਾਲ ਕੇਰ ਕੇ ਕਣਕ ਬੀਜਣੀ ਹੋਵੇ, ਝੋਨਾ ਲਾਉਣਾ ਜਾਂ ਵੱਢ ਕੇ ਝਾੜਨਾ ਹੋਵੇ, ਫਲ੍ਹੇ ਵਾਹੁਣ ਤੋਂ ਲੈ ਕੇ ਮਸ਼ੀਨ ਤੇ ਕਣਕ ਦੀ ਗਹਾਈ ਸਮੇਤ ਹਰ ਕੰਮ ਕਰਨਾ ਚੰਗਾ ਲੱਗਦਾ ਸੀ। ਕਿਆਰੇ ਪਾਉਣੇ, ਗੋਡੀ ਕਰਨੀ, ਆੜ ਨੂੰ ਖਾਲਣਾ, ਦਰੱਖਤਾਂ ਨੂੰ ਛਾਂਗਣਾ, ਤੂਤ ਦੀਆਂ ਟੋਕਰੀਆਂ ਬਣਾਉਣਾ, ਰੱਸੇ ਜਾਂ ਬੇੜ ਵੱਟਣਾ ਆਦਿ ਕਰਦਿਆਂ ਇੱਕ ਸਕੂਨ ਮਿਲਦਾ ਸੀ। ਬਾਪੂ ਨੂੰ ਵਧੀਆ ਲੱਗਦਾ ਸੀ ਕਿ ਉਸ ਦਾ ਪੁੱਤ ਆਪਣੀ ਪੜ੍ਹਾਈ ਦੇ ਨਾਲ-ਨਾਲ ਖੇਤਾਂ ਵਿੱਚ ਵੀ ਉਸ ਦਾ ਹੱਥ ਵਟਾਉਂਦਾ ਹੈ। ਪਿੰਡ ਵਾਲੇ ਬੱਚਿਆਂ ਦਾ ਭਾਵੇਂ ਉਹ ਸਕੂਲ ਜਾਂ ਕਾਲਜ ਵਿੱਚ ਪੜ੍ਹਦੇ ਹੋਣ, ਅਜਿਹੀ ਹੀ ਵਰੇਸ ਸੀ। ਅਜਿਹੇ ਹਲਾਤਾਂ ਵਿੱਚ ਰਹਿੰਦਿਆਂ ਸਾਇੰਸ ਦੀ ਪੜ੍ਹਾਈ ਕਰਨਾ ਖਾਲਾ ਜੀ ਦਾ ਵਾੜਾ ਨਹੀਂ ਸੀ, ਪਰ ਮੇਰੇ ਲਈ ਇਹ ਸਭ ਕੁਝ ਸੁਭਾਵਿਕ ਹੀ ਹੋਈ ਜਾਂਦਾ ਸੀ।

ਇਹ ਮੇਰੇ ਪਿੰਡ ਦੀ ਮਿੱਟੀ ਦਾ ਵਰਦਾਨ ਅਤੇ ਮੇਰੇ ਮਾਪਿਆਂ ਦੀਆਂ ਕਿਰਤ-ਕਮਾਈ ਦਾ ਸੁਭਾਗ ਹੀ ਹੈ ਕਿ ਬਿਆਸ ਦੇ ਮੰਡ ਵਿੱਚ ਪਸ਼ੂ ਚਾਰਨ ਵਾਲੇ ਨੂੰ ਪੰਜਾਬ ਦੇ ਸਰਕਾਰੀ ਕਾਲਜਾਂ ਵਿੱਚ ਪੜ੍ਹਾਉਣ ਤੋਂ ਬਾਅਦ ਅਮਰੀਕਾ ਦੀ ਯੂਨੀਵਰਸਿਟੀ ਵਿੱਚ ਫਿਜ਼ਿਕਸ ਪੜ੍ਹਾਉਣ ਦਾ ਮੌਕਾ ਮਿਲਿਆ ਹੈ। ਫਿਜ਼ਿਕਸ ਜਿਸ ਨੂੰ ਬਹੁਤ ਔਖਾ ਵਿਸ਼ਾ ਸਮਝਿਆ ਜਾਂਦਾ ਅਤੇ ਕਈਆਂ ਨੇ ਇਹ ਵੀ ਭਰਮ ਪਾਲ ਰੱਖਿਆ ਕਿ ਪੇਂਡੂਆਂ ਨੂੰ ਫਿਜ਼ਿਕਸ ਆ ਹੀ ਨਹੀਂ ਸਕਦੀ। ਪਰ ਇਸ ਭਰਮ ਨੂੰ ਤੋੜਣ ਵਿੱਚ ਵੀ ਮੇਰੇ ਪਿੰਡ ਦੀਆਂ ਗਲੀਆਂ, ਮੇਰਾ ਚੁਬਾਰਾ ਰੂਪੀ ਕਮਰਾ ਅਤੇ ਪਿੰਡ ਦੀ ਆਬੋ ਹਵਾ ਦਾ ਹੀ ਅਸਰ ਹੈ ਕਿ ਇਸ ਨੂੰ ਪੜ੍ਹਨਾ ਅਤੇ ਪੜ੍ਹਾਉਣਾ, ਮੇਰੇ ਲਈ ਜਨੂੰਨ ਬਣ ਗਿਆ।



News Source link
#ਬਚਪਨ #ਦ #ਬਹ #ਚ #ਗੜ

- Advertisement -

More articles

- Advertisement -

Latest article