41.6 C
Patiāla
Saturday, May 18, 2024

ਨਸ਼ੀਲੇ ਟੀਕਿਆਂ ਸਮੇਤ ਗ੍ਰਿਫਤਾਰ ਨੌਜਵਾਨ ਨੂੰ ਦਸ ਸਾਲ ਦੀ ਕੈਦ

Must read


ਪੱਤਰ ਪ੍ਰੇਰਕ

ਸ੍ਰੀ ਫ਼ਤਹਿਗੜ੍ਹ ਸਾਹਿਬ, 14 ਮਾਰਚ

ਨਸ਼ੇ ਦੇ ਟੀਕਿਆਂ ਦੀ ਬਰਾਮਦਗੀ ਦੇ ਮਾਮਲੇ ’ਚ ਗ੍ਰਿਫਤਾਰ ਕੀਤੇ ਗਏ ਨੌਜਵਾਨ ਵਰਿੰਦਰ ਸਿੰਘ ਉਰਫ ਬਬਲੂ ਵਾਸੀ ਪਿੰਡ ਬਾਗ ਸਿਕੰਦਰ ਨੂੰ ਅਦਾਲਤ ਵੱਲੋਂ 10 ਸਾਲ ਕੈਦ ਬਾਮੁਸ਼ੱਕਤ ਅਤੇ ਇੱਕ ਲੱਖ ਰੁਪਏ ਜੁਰਮਾਨਾ ਕੀਤਾ ਗਿਆ ਹੈ। ਅਪਰੈਲ 2019 ’ਚ ਥਾਣਾ ਫ਼ਤਹਿਗੜ ਸਾਹਿਬ ਵਿੱਚ ਦਰਜ ਕੀਤੇ ਗਏ ਮੁਕੱਦਮੇ ’ਚ ਵਰਿੰਦਰ ਸਿੰਘ ਉਰਫ ਬਬਲੂ ਨੂੰ ਗਿ੍ਫਤਾਰ ਕਰਦਿਆਂ ਡੀ.ਐਸ.ਪੀ. ਰਮਿੰਦਰ ਸਿੰਘ ਕਾਹਲੋਂ ਦੀ ਹਾਜ਼ਰੀ ’ਚ ਸਬ-ਇੰਸਪੈਕਟਰ ਕੌਰ ਸਿੰਘ ਵੱਲੋਂ ਜਦੋਂ ਉਸ ਦੀ ਤਲਾਸ਼ੀ ਕੀਤੀ ਗਈ ਤਾਂ ਉਸ ਦੇ ਕਬਜ਼ੇ ’ਚੋਂ ਨਸ਼ੀਲੇ ਟੀਕੇ ਬਰਾਮਦ ਹੋਏ। ਮੁਕੱਦਮੇ ਦੀ ਸੁਣਵਾਈ ਦੋਰਾਨ ਫ਼ਤਹਿਗੜ ਸਾਹਿਬ ਦੀ ਇੱਕ ਸਪੈਸ਼ਲ ਅਦਾਲਤ ਨੇ ਵਰਿੰਦਰ ਸਿੰਘ ਨੂੰ ਸਜ਼ਾ ਸੁਣਾਈ ਹੈ।





News Source link

- Advertisement -

More articles

- Advertisement -

Latest article