38 C
Patiāla
Friday, May 3, 2024

ਸ਼ੇਅਰ ਬਾਜ਼ਾਰ ’ਚ ਲਗਾਤਾਰ ਚੌਥੇ ਦਿਨ ਗਿਰਾਵਟ

Must read


ਮੁੰਬਈ: ਬੀਐੱਸਈ ਸੈਂਸੈਕਸ ਅੱਜ 338 ਅੰਕਾਂ ਦੀ ਗਿਰਾਵਟ ਨਾਲ 58,000 ਦੇ ਪੱਧਰ ਤੋਂ ਹੇਠਾਂ ਬੰਦ ਹੋਇਆ। ਸ਼ੇਅਰ ਬਾਜ਼ਾਰ ਵਿਚ ਲਗਾਤਾਰ ਚੌਥੇ ਦਿਨ ਗਿਰਾਵਟ ਦਰਜ ਕੀਤੀ ਗਈ ਹੈ। ਵਿਆਜ ਦਰਾਂ ਵਿਚ ਵਾਧੇ ਦੇ ਖ਼ਦਸ਼ਿਆਂ ਤੇ ਦੋ ਅਮਰੀਕੀ ਬੈਂਕਾਂ ਦੇ ਡੁੱਬਣ ਕਾਰਨ ਆਟੋ, ਆਈਟੀ ਸੈਕਟਰ ਤੇ ਵਿੱਤੀ ਸਟਾਕ ਨੂੰ ਮਾਰ ਪਈ ਹੈ। ਬੀਐੱਸਈ ਅੱਜ ਪਿਛਲੇ ਪੰਜ ਮਹੀਨਿਆਂ ਦੇ ਸਭ ਤੋਂ ਹੇਠਲੇ ਪੱਧਰ ਉਤੇ ਪਹੁੰਚ ਗਿਆ। ਇਹ 337.66 ਅੰਕਾਂ ਜਾਂ 0.58 ਪ੍ਰਤੀਸ਼ਤ ਦੀ ਗਿਰਾਵਟ ਨਾਲ 57,900.19 ਉਤੇ ਬੰਦ ਹੋਇਆ। ਸੈਸ਼ਨ ਦੌਰਾਨ ਹਾਲਾਂਕਿ ਇਹ 58,490.98 ਦੇ ਸਭ ਤੋਂ ਉੱਚੇ ਪੱਧਰ ਤੇ 57,721.16 ਦੇ ਸਭ ਤੋਂ ਹੇਠਲੇ ਪੱਧਰ ਉਤੇ ਵੀ ਗਿਆ। ਇਸੇ ਦੌਰਾਨ ਐੱਨਐੱਸਈ (ਨਿਫਟੀ) 111 ਅੰਕਾਂ ਜਾਂ 0.65 ਪ੍ਰਤੀਸ਼ਤ ਦੀ ਗਿਰਾਵਟ ਨਾਲ ਪੰਜ ਮਹੀਨਿਆਂ ਦੇ ਸਭ ਤੋਂ ਹੇਠਲੇ ਪੱਧਰ 17,043.30 ਉਤੇ ਬੰਦ ਹੋਇਆ। ਚਾਰ ਦਿਨਾਂ ਵਿਚ ਸੈਂਸੈਕਸ 2447 ਅੰਕ ਜਾਂ 4.1 ਪ੍ਰਤੀਸ਼ਤ ਡਿੱਗਿਆ ਹੈ ਜਦਕਿ ਨਿਫਟੀ 711 ਅੰਕ ਜਾਂ 4.6 ਪ੍ਰਤੀਸ਼ਤ ਡਿੱਗਿਆ ਹੈ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਵਿਦੇਸ਼ੀ ਫੰਡ ਦੀ ਨਿਕਾਸੀ, ਨਿਵੇਸ਼ਕਾਂ ਵੱਲੋਂ ਜੋਖ਼ਮ ਵਾਲੇ ਅਸਾਸਿਆਂ ਨੂੰ ਵੇਚਣ ਤੇ ਅਮਰੀਕੀ ਦੀ ਵਿੱਤੀ ਨੀਤੀ (ਵਿਆਜ ਦਰਾਂ) ਵਿਚ ਬਦਲਾਅ ਦੀ ਸੰਭਾਵਨਾ ਕਾਰਨ ਸ਼ੇਅਰ ਬਾਜ਼ਾਰਾਂ ਨੂੰ ਨੁਕਸਾਨ ਹੋਇਆ ਹੈ। ਮਹਿੰਦਰਾ ਐਂਡ ਮਹਿੰਦਰਾ ਨੂੰ ਅੱਜ ਸਭ ਤੋਂ ਵੱਧ ਨੁਕਸਾਨ ਹੋਇਆ। ਜਦਕਿ ਟੀਸੀਐੱਸ, ਬਜਾਜ ਫਾਇਨਾਂਸ, ਵਿਪਰੋ, ਕੋਟਕ ਬੈਂਕ, ਟੈੱਕ ਮਹਿੰਦਰਾ, ਐਚਸੀਐਲ ਟੈੱਕ ਤੇ ਟਾਟਾ ਮੋਟਰਜ਼ ਨੂੰ ਵੀ ਮਾਰ ਪਈ। ਜਦਕਿ ਟਾਈਟਨ, ਭਾਰਤੀ ਏਅਰਟੈੱਲ, ਆਈਸੀਆਈਸੀਆਈ ਬੈਂਕ ਤੇ ਐਲਐਂਡਟੀ ਲਾਭ ਹਾਸਲ ਕਰਨ ਵਾਲਿਆਂ ਵਿਚ ਸ਼ਾਮਲ ਸਨ। -ਪੀਟੀਆਈ  



News Source link

- Advertisement -

More articles

- Advertisement -

Latest article