28.1 C
Patiāla
Sunday, May 12, 2024

ਬੰਗਲਾਦੇਸ਼: ਰੋਹਿੰਗੀਆ ਸ਼ਰਨਾਰਥੀ ਕੈਂਪ ’ਚ ਅੱਗ ਲੱਗੀ; ਹਜ਼ਾਰਾਂ ਬੇਘਰ

Must read


ਕੋਕਸ ਬਾਜ਼ਾਰ (ਬੰਗਲਾਦੇਸ਼), 5 ਮਾਰਚ

ਦੱਖਣੀ ਬੰਗਲਾਦੇਸ਼ ਵਿੱਚ ਰੋਹਿੰਗੀਆ ਮੁਸਲਿਮ ਭਾਈਚਾਰੇ ਦੇ ਕੈਂਪ ਵਿੱਚ ਅੱਜ ਲੱਗੀ ਅੱਗ ਕਾਰਨ ਹਜ਼ਾਰਾਂ ਲੋਕ ਬੇਘਰ ਹੋ ਗਏ। ਸੰਯੁਕਤ ਰਾਸ਼ਟਰ ਤੇ ਫਾਇਰ ਵਿਭਾਗ ਅਨੁਸਾਰ ਇਹ ਘਟਨਾ ਕੋਕਸ ਬਾਜ਼ਾਰ ਜ਼ਿਲ੍ਹੇ ਦੇ ਬਾਲੂਖਾਲੀ ਕੈਂਪ ਵਿੱਚ ਲੱਗੀ। ਇਸੇ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਸੰਯੁਕਤ ਰਾਸ਼ਟਰ ਹਾਈ ਕਮਿਸ਼ਨਰ ਫਾਰ ਰਿਫਿਊਜਿਜ਼ (ਯੂਐੱਨਐੱਚਸੀਆਰ) ਅਨੁਸਾਰ ਰੋਹਿੰਗੀਆ ਵਾਲੰਟੀਅਰ ਬੇਘਰ ਹੋਏ ਲੋਕਾਂ ਦੀ ਮਦਦ ਲਈ ਬਹੁੜੇ ਹਨ। ਦੱਸਣਯੋਗ ਹੈ ਕਿ ਬੀਤੇ ਕਈ ਦਹਾਕਿਆਂ ਵਿੱਚ ਲੱਖਾਂ ਰੋਹਿੰਗੀਆ ਸ਼ਰਨਾਰਥੀ ਮਿਆਂਮਾਰ ਛੱਡ ਕੇ ਬੰਗਲਾਦੇਸ਼ ਵਿੱਚ ਦਾਖਲ ਹੋ ਗਏ ਸਨ ਤਾਂ ਕਿ ਉਹ ਮਿਆਂਮਾਰ ਫੌਜ ਵੱਲੋਂ ਕੀਤੀ ਜਾਂਦੀ ਕਾਰਵਾਈ ਤੋਂ ਬਚ ਸਕਣ। ਕਾਬਿਲੇਗੌਰ ਹੈ ਕਿ ਸਾਲ 2021 ਵਿੱਚ ਮਿਆਂਮਾਰ ਫੌਜ ਨੇ ਦੇਸ਼ ਦੀ ਸੱਤਾ ਆਪਣੇ ਹੱਥਾਂ ਵਿੱਚ ਲੈ ਲਈ ਸੀ ਜਿਸ ਮਗਰੋਂ ਰੋਹਿੰਗੀਆ ਸ਼ਰਨਾਰਥੀਆਂ ਨੂੰ ਵਾਪਸ ਭੇਜਣ ਸਬੰਧੀ ਸਾਰੀਆਂ ਕੋਸ਼ਿਸ਼ਾਂ ਨਾਕਾਮ ਹੋ ਗਈਆਂ ਸਨ। -ਪੀਟੀਆਈ   





News Source link

- Advertisement -

More articles

- Advertisement -

Latest article