35 C
Patiāla
Friday, May 17, 2024

ਭਾਰਤੀ ਮੂਲ ਦੇ ਨੀਲ ਮੋਹਨ ਹੋਣਗੇ ਯੂਟਿਊਬ ਦੇ ਅਗਲੇ ਸੀਈਓ

Must read


ਨਵੀਂ ਦਿੱਲੀ, 17 ਫਰਵਰੀ

ਭਾਰਤੀ ਮੂਲ ਦੇ ਨੀਲ ਮੋਹਨ ਦੁਨੀਆ ਦੇ ਸਭ ਤੋਂ ਵੱਡੇ ਵੀਡੀਓ ਸ਼ੇਅਰਿੰਗ ਪਲੇਟਫਾਰਮ ਯੂਟਿਊਬ ਦੇ ਅਗਲੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਹੋਣਗੇ। ਇਸ ਨਾਲ ਭਾਰਤੀ ਮੂਲ ਦਾ ਇੱਕ ਹੋਰ ਵਿਅਕਤੀ ਪ੍ਰਮੁੱਖ ਟੈਕਨਾਲੋਜੀ ਕੰਪਨੀਆਂ ਦੇ ਉੱਚ ਅਹੁਦੇ ‘ਤੇ ਕਾਬਜ਼ ਹੋਵੇਗਾ। ਭਾਰਤੀ ਮੂਲ ਦੇ ਸੁੰਦਰ ਪਿਚਾਈ ਯੂਟਿਊਬ ਦੀ ਮਾਲਕੀ ਵਾਲੀ ਕੰਪਨੀ ਗੂਗਲ ਦੇ ਸੀਈਓ ਹਨ। ਮਾਈਕ੍ਰੋਸਾਫਟ ਦੇ ਮੁਖੀ ਸੱਤਿਆ ਨਡੇਲਾ, ਆਈਬੀਐੱਮ ਦੇ ਮੁਖੀ ਅਰਵਿੰਦ ਕ੍ਰਿਸ਼ਨਾ ਅਤੇ ਐਬੋਡ ਦੇ ਮੁਖੀ ਸ਼ਾਂਤਨੂ ਨਰਾਇਣ ਦੇ ਵੀ ਭਾਰਤ ਨਾਲ ਸਬੰਧ ਹਨ।





News Source link

- Advertisement -

More articles

- Advertisement -

Latest article