20.4 C
Patiāla
Thursday, May 2, 2024

ਅਮਰੀਕੀ ਕਾਰੋਬਾਰੀ ਸੋਰੋਸ ਨੇ ਭਾਰਤੀ ਜਮਹੂਰੀਅਤ ਨੂੰ ਨਿਸ਼ਾਨਾ ਬਣਾਇਆ: ਭਾਜਪਾ

Must read


ਨਵੀਂ ਦਿੱਲੀ, 17 ਫਰਵਰੀ

ਭਾਜਾਪਾ ਨੇ ਅੱਜ ਅਮਰੀਕੀ ਅਰਬਪਤੀ ਨਿਵੇਸ਼ਕ ਜਾਰਜ ਸੋਰੋਸ ‘ਤੇ ਤਿੱਖਾ ਹਮਲਾ ਕਰਦੇ ਹੋਏ ਉਨ੍ਹਾਂ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹੀ ਨਹੀਂ ਬਲਕਿ ਭਾਰਤੀ ਲੋਕਤੰਤਰੀ ਪ੍ਰਣਾਲੀ ਨੂੰ ਵੀ ਨਿਸ਼ਾਨਾ ਬਣਾਉਣ ਦਾ ਦੋਸ਼ ਲਗਾਇਆ ਹੈ। ਭਾਜਪਾ ਦੀ ਸੀਨੀਅਰ ਆਗੂ ਅਤੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਸੋਰੋਸ ਦਾ ਐਲਾਨ ਭਾਰਤ ਵਿਰੁੱਧ ਜੰਗ ਥੋਪਣ ਵਰਗਾ ਹੈ ਅਤੇ ਮੋਦੀ ਇਸ ਜੰਗ ਅਤੇ ਭਾਰਤ ਦੇ ਹਿੱਤਾਂ ਵਿਚਕਾਰ ਖੜ੍ਹੇ ਹਨ। ਸੋਰੋਸ ਨੇ ਕਿਹਾ ਹੈ ਕਿ ਭਾਰਤੀ ਕਾਰੋਬਾਰੀ ਗੌਤਮ ਅਡਾਨੀ ਦੇ ਕਾਰੋਬਾਰੀ ਸਾਮਰਾਜ ਵਿੱਚ ਉਥਲ-ਪੁਥਲ ਨੇ ਨਿਵੇਸ਼ ਦੇ ਮੌਕੇ ਵਜੋਂ ਭਾਰਤ ਵਿੱਚ ਵਿਸ਼ਵਾਸ ਨੂੰ ਹਿਲਾ ਦਿੱਤਾ ਹੈ ਅਤੇ ਭਾਰਤ ਵਿੱਚ ਜਮਹੂਰੀ ਸੁਰਜੀਤੀ ਦਾ ਦਰਵਾਜ਼ਾ ਖੋਲ੍ਹ ਸਕਦਾ ਹੈ। ਸੋਰੋਸ ਨੇ ਮਿਊਨਿਖ ’ਚ ਇਕ ਸੰਮੇਲਨ ਤੋਂ ਪਹਿਲਾਂ ਦਿੱਤੇ ਭਾਸ਼ਨ ‘ਚ ਕਿਹਾ, ‘ਮੋਦੀ ਇਸ ਵਿਸ਼ੇ ‘ਤੇ ਚੁੱਪ ਹਨ ਪਰ ਉਨ੍ਹਾਂ ਨੂੰ ਵਿਦੇਸ਼ੀ ਨਿਵੇਸ਼ਕਾਂ ਅਤੇ ਸੰਸਦ ‘ਚ ਸਵਾਲਾਂ ਦਾ ਜਵਾਬ ਦੇਣਾ ਹੋਵੇਗਾ। ਇਹ ਭਾਰਤ ਦੀ ਸੰਘੀ ਸਰਕਾਰ ‘ਤੇ ਮੋਦੀ ਦੀ ਮਜ਼ਬੂਤ ਪਕੜ ਨੂੰ ਕਮਜ਼ੋਰ ਕਰੇਗਾ ਅਤੇ ਬਹੁਤ ਲੋੜੀਂਦੇ ਸੰਸਥਾਗਤ ਸੁਧਾਰਾਂ ਨੂੰ ਅੱਗੇ ਵਧਾਉਣ ਲਈ ਦਰਵਾਜ਼ਾ ਖੋਲ੍ਹ ਦੇਵੇਗਾ। ਮੈਂ ਭੋਲਾ ਹੋ ਸਕਦਾ ਹਾਂ ਪਰ ਮੈਂ ਭਾਰਤ ਵਿੱਚ ਲੋਕਤੰਤਰੀ ਸੁਰਜੀਤੀ ਦੀ ਉਮੀਦ ਕਰਦਾ ਹਾਂ।’ ਉਨ੍ਹਾਂ ਨੇ ਇਹ ਵੀ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਮੋਦੀ ਲੋਕਤੰਤਰੀ ਨਹੀਂ ਹਨ।



News Source link

- Advertisement -

More articles

- Advertisement -

Latest article