35.8 C
Patiāla
Saturday, May 18, 2024

ਕੈਂਸਰ ਪੀੜਤ ਮਹਿਲਾ ਮੁਸਾਫਿਰ ਨੂੰ ਦਿੱਲੀ ਦੇ ਹਵਾਈ ਅੱਡੇ ’ਤੇ ਉਤਾਰਿਆ

Must read


ਨਵੀਂ ਦਿੱਲੀ, 5 ਫਰਵਰੀ

ਕੈਂਸਰ ਪੀੜਤ ਮਹਿਲਾ ਮੁਸਾਫਿਰ ਮੀਨਾਕਸ਼ੀ ਸੇਨਗੁਪਤਾ, ਜਿਸ ਦੀ ਹਾਲ ਹੀ ਵਿੱਚ ਸਰਜਰੀ ਹੋਈ ਸੀ, ਉਸ ਨੂੰ ਅਮਰੀਕਾ ਏਅਰਲਾਈਨਜ਼ ਦੀ ਨਿਊਯਾਰਕ ਜਾ ਰਹੀ ਉਡਾਣ ਤੋਂ ਨਵੀਂ ਦਿੱਲੀ ਦੇ ਹਵਾਈ ਅੱਡੇ ’ਤੇ ਉਤਾਰ ਦਿੱਤਾ ਗਿਆ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਮਹਿਲਾ ਨੇ ਆਪਣਾ ਹੈਂਡ ਬੈਗ ਸੀਟ ਉਪਰਲੇ ਕੈਬਿਨ ਵਿੱਚ ਰੱਖਣ ਲਈ ਫਲਾਈਟ ਸਹਾਇਕ ਤੋਂ ਮਦਦ ਮੰਗੀ ਸੀ। ਇਸ ਘਟਨਾ ਬਾਰੇ 30 ਜਨਵਰੀ ਨੂੰ ਸ਼ਿਕਾਇਤ ਕੀਤੀ ਗਈ ਜਿਸ ਦੌਰਾਨ ਖੁਲਾਸਾ ਹੋਇਆ ਜਦੋਂ ਮਹਿਲਾ ਨੇ ਫਲਾਈਟ ਸਹਾਇਕ ’ਤੇ ਦੋਸ਼ ਲਾਇਆ ਕਿ ਉਸ ਨੇ ਬੈਗ ਨੂੰ ਕੈਬਿਨ ਵਿੱਚ ਰਖਵਾਉਣ ਲਈ ਮਦਦ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਬੈਗ ਦਾ ਭਾਰ 5 ਪਾਊਂਡ ਸੀ ਤੇ ਕਮਜ਼ੋਰੀ ਕਾਰਨ ਮਹਿਲਾ ਨੂੰ ਬੈਗ ਸੰਭਾਲਣਾ ਔਖਾ ਜਾਪ ਰਿਹਾ ਸੀ। ਦਿੱਲੀ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਮੀਨੀਕਸ਼ੀ ਨੇ ਕਿਹਾ ਕਿ ਇਸ ਘਟਨਾ ਮਗਰੋਂ ਉਸ ਨੂੰ ਫਲਾਈਟ ਵਿੱਚੋਂ ਉਤਾਰ ਦਿੱਤਾ ਗਿਆ। ਇਸੇ ਦੌਰਾਨ ਡਾਇਰੈਕਟਰ-ਜਨਰਲ ਨਾਗਰਿਕ ਉਡਾਣ (ਡੀਜੀਸੀਏ) ਨੇ ਇਸ ਕੇਸ ਨੂੰ ਗੰਭੀਰਤਾ ਨਾਲ ਲਿਆ ਹੈ ਤੇ ਅਮਰੀਕਾ ਏਅਰਲਾਈਲਜ਼ ਨੂੰ ਰਿਪੋਰਟ ਦੇਣ ਦੀ ਹਦਾਇਤ ਕੀਤੀ ਹੈ। ਅਮਰੀਕਾ ਏਅਰਲਾਈਨਜ਼ ਨੇ ਅਧਿਕਾਰਤ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਖਪਤਕਾਰ ਮਾਮਲਿਆਂ ਦੀ ਟੀਮ ਨੇ ਟਿਕਟ ਦੀ ਅਣਵਰਤੀ ਰਾਸ਼ੀ ਦੇ ਭੁਗਤਾਨ ਲਈ ਸੇਨਗੁਪਤਾ ਨਾਲ ਰਾਬਤਾ ਕਾਇਮ ਕੀਤਾ ਹੈ। -ਪੀਟੀਆਈ 



News Source link

- Advertisement -

More articles

- Advertisement -

Latest article