ਨਵੀਂ ਦਿੱਲੀ, 30 ਜਨਵਰੀ
ਮੋਬਾਈਲ ਫੋਨ ਤੇ ਹੋਰ ਸਮਾਰਟ ਉਪਕਰਨ ਬਣਾਉਣ ਵਾਲੀ ਚੀਨੀ ਕੰਪਨੀ ਸ਼ਿਓਮੀ ਦੇ ਗਲੋਬਲ ਉਪ ਪ੍ਰਧਾਨ ਤੇ ਕੰਪਨੀ ਦੀ ਭਾਰਤੀ ਇਕਾਈ ਦੇ ਸਾਬਕਾ ਹੈੱਡ ਮਨੂੰ ਕੁਮਾਰ ਜੈਨ ਨੇ ਅੱਜ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਸ਼ਿਓਮੀ ਵਿੱਚ ਲਗਭਗ ਨੌਂ ਵਰ੍ਹੇ ਸੇਵਾ ਨਿਭਾਈ ਹੈ। ਜ਼ਿਕਰਯੋਗ ਹੈ ਕਿ ਫੌਰੇਨ ਐਕਸਚੇਂਜ ਮੈਨੇਜਮੈਂਟ ਐਕਟ (ਫੇਮਾ) ਦੀਆਂ ਮੱਦਾਂ ਦੀ ਉਲੰਘਣਾ ਕਾਰਨ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਤੇ ਕੰਪਨੀ ਵਿਚਾਲੇ ਵਿਵਾਦ ਦੇ ਚਲਦਿਆਂ ਸ੍ਰੀ ਜੈਨ ਵੱਲੋਂ ਅਸਤੀਫਾ ਦਿੱਤਾ ਗਿਆ ਹੈ। ਉਨ੍ਹਾਂ ਨੇ ਟਵੀਟ ਕੀਤਾ, ‘ਮੈਂ ਖੁਸ਼ਕਿਸਮਤ ਰਿਹਾ ਹਾਂ ਕਿ ਪਿਛਲੇ 9 ਸਾਲਾਂ ਵਿੱਚ ਮੈਨੂੰ ਭਰਪੂਰ ਪਿਆਰ ਮਿਲਿਆ ਹੈ ਤੇ ਹੁਣ ਅਲਵਿਦਾ ਕਹਿਣਾ ਮੁਸ਼ਕਿਲ ਜਾਪ ਰਿਹਾ ਹੈ।’ -ਪੀਟੀਆਈ