25 C
Patiāla
Monday, April 29, 2024

ਜਲੰਧਰ: ਮੁਲਾਜ਼ਮ ਆਗੂ ਤ੍ਰਿਲੋਚਨ ਸਿੰਘ ਰਾਣਾ ਦਾ ਦੇਹਾਂਤ

Must read


ਪਾਲ ਸਿੰਘ ਨੌਲੀ

ਜਲੰਧਰ, 31 ਜਨਵਰੀ

ਟਰੇਡ ਯੂਨੀਅਨ ਲਹਿਰ ਅਤੇ ਮੁਲਾਜ਼ਮ ਸੰਘਰਸ਼ਾਂ ਦੇ ਸਿਰਮੌਰ ਆਗੂ ਸਾਥੀ ਤ੍ਰਿਲੋਚਨ ਸਿੰਘ ਰਾਣਾ (90) ਸਦੀਵੀ ਵਿਛੋੜਾ ਦੇ ਗਏ ਹਨ। ਸਾਥੀ ਤ੍ਰਿਲੋਚਨ ਸਿੰਘ ਰਾਣਾ ਰਾਜ ਸਰਕਾਰ ਦੇ ਮੁਲਾਜ਼ਮਾਂ ਦੀ ਹਰਮਨ ਪਿਆਰੀ ਜੱਥੇਬੰਦੀ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (ਰਾਣਾ ਗਰੁੱਪ) ਦੇ ਸੰਸਥਾਪਕ ਪ੍ਰਧਾਨ ਸਨ। ਕਮਿਊਨਿਸਟ ਵਿਚਾਰਧਾਰਾ ਨੂੰ ਪ੍ਰਣਾਏ ਸਾਥੀ ਰਾਣਾ ਸੀਪੀਐੱਮ ਪੰਜਾਬ ਅਤੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ(ਆਰਐੱਮਪੀਆਈ) ਦੇ ਵੀ ਸੰਸਥਾਪਕ ਆਗੂ ਸਨ। ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ, ਹਰਕੰਵਲ ਸਿੰਘ, ਰਤਨ ਸਿੰਘ ਰੰਧਾਵਾ, ਪਰਗਟ ਸਿੰਘ ਜਾਮਾਰਾਏ, ਪ੍ਰੋਫੈਸਰ ਜੈਪਾਲ ਸਿੰਘ, ਰਘਬੀਰ ਸਿੰਘ ਬਟਾਲਾ, ਮਹੀਪਾਲ, ਗੁਰਦਰਸ਼ਨ ਬੀਕਾ, ਇੰਦਰਜੀਤ ਗਰੇਵਾਲ, ਸੱਜਣ ਸਿੰਘ, ਮੋਹਨ ਸਿੰਘ ਧਮਾਣਾ ਤੇ ਪ੍ਰਭ ਦਿਆਲ ਸਿੰਘ ਉੱਪਲ ਨੇ ਸਾਥੀ ਤ੍ਰਿਲੋਚਨ ਸਿੰਘ ਰਾਣਾ ਦੀ ਮੌਤ ’ਤੇ ਦੁੱਖ ਪ੍ਰਗਟ ਕਰਦਿਆਂ ਮਰਹੂਮ ਦੇ ਪਰਿਵਾਰ ਦਾ ਦੁੱਖ ਵੰਡਾਇਆ ਹੈ। ਸਾਥੀ ਰਾਣਾ ਨੇ ਆਪਣਾ ਸਰੀਰ ਮੈਡੀਕਲ ਖੋਜ ਕਾਰਜਾਂ ਲਈ ਦਾਨ ਕਰ ਦਿੱਤਾ ਸੀ। ਇਸ ਲਈ ਉਨ੍ਹਾਂ ਦੀ ਦੇਹ 1 ਫਰਵਰੀ ਨੂੰ ਉਨ੍ਹਾਂ ਦੀ ਰਿਹਾਇਸ਼ ਕੋਠੀ ਨੰਬਰ 2255, ਸੈਕਟਰ 71 ਮੁਹਾਲੀ ਤੋਂ ਸਵੇੇਰੇ 10:30 ਵਜੇ ਪੀਜੀਆਈ ਚੰਡੀਗੜ੍ਹ ਲਈ ਰਵਾਨਾ ਕੀਤੀ ਜਾਵੇਗੀ।





News Source link

- Advertisement -

More articles

- Advertisement -

Latest article