38 C
Patiāla
Friday, May 3, 2024

ਥਰਮਲ ਪਲਾਂਟ ਰੂਪਨਗਰ ਦੇ ਚਾਰੇ ਯੂਨਿਟ ਕਰਨ ਲੱਗੇ ਬਿਜਲੀ ਉਤਪਾਦਨ, ਕੋਲੇ ਦੇ ਸਟਾਕ ਦੀ ਹਾਲਤ ਚਿੰਤਾਜਨਕ

Must read


ਜਗਮੋਹਨ ਸਿੰਘ

ਰੂਪਨਗਰ/ਘਨੌਲੀ, 25 ਜਨਵਰੀ

ਇਥੋਂ ਦੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦੇ ਚਾਰੇ ਯੂਨਿਟਾਂ ਵੱਲੋਂ ਬਿਜਲੀ ਪੈਦਾ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਥਰਮਲ ਪਲਾਂਟ ਰੂਪਨਗਰ ਦੇ 840 ਮੈਗਾਵਾਟ ਸਮਰਥਾ ਵਾਲੇ ਚਾਰੇ ਯੂਨਿਟਾਂ ਵੱਲੋਂ 620 ਮੈਗਾਵਾਟ ਬਿਜਲੀ ਦਾ ਉਤਪਾਦਨ ਕੀਤਾ ਜਾ ਰਿਹਾ ਹੈ, ਜਿਸ ਵਿੱਚੋਂ 3 ਨੰਬਰ ਯੂਨਿਟ ਦੁਆਰਾ 168 ਮੈਗਾਵਾਟ, 4 ਨੰਬਰ ਯੂਨਿਟ ਦੁਆਰਾ 169, ਪੰਜ ਨੰਬਰ ਯੂਨਿਟ ਦੁਆਰਾ 120 ਅਤੇ 6 ਨੰਬਰ ਯੂਨਿਟ ਦੁਆਰਾ 158 ਮੈਗਾਵਾਟ ਬਿਜਲੀ ਪੈਦਾ ਕੀਤੀ ਗਈ। ਥਰਮਲ ਪਲਾਂਟ ਦੇ ਕੰਟਰੋਲ ਰੂਮ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਰੂਪਨਗਰ ਥਰਮਲ ਪਲਾਂਟ ਦੇ ਕੋਲਾ ਭੰਡਾਰਾਂ ਵਿੱਚ ਸਿਰਫ 2 ਦਿਨਾਂ ਦਾ ਕੋਲਾ ਹੀ ਬਾਕੀ ਬਚਿਆ ਹੈ। ਹਾਲਾਂਕਿ ਅੱਜ ਕੋਲੇ ਦੇ 2 ਰੈਕ ਵੀ ਥਰਮਲ ਪਹੁੰਚੇ ਹਨ ਪਰ ਹਾਲਾਤ ਚਿੰਤਾਜਨਕ ਹਨ, ਕਿਉਂਕਿ ਕੋਲਾ ਭੰਡਾਰ ਵਿੱਚ ਘੱਟੋ ਘੱਟ 15 ਦਿਨਾਂ ਦਾ ਸਟਾਕ ਹੋਣਾ ਅਤਿ ਜ਼ਰੂਰੀ ਹੈ।



News Source link

- Advertisement -

More articles

- Advertisement -

Latest article