31.7 C
Patiāla
Friday, May 3, 2024

ਭਾਰਤ ਨੇ ਨਿਊਜ਼ੀਲੈਂਡ ਤੋਂ ਇੱਕ ਰੋਜ਼ਾ ਲੜੀ ਹੂੰਝੀ

Must read


ਇੰਦੌਰ: ਕਪਤਾਨ ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਦੇ ਸੈਂਕੜਿਆਂ ਸਦਕਾ ਭਾਰਤ ਨੇ ਅੱਜ ਇੱਥੇ ਇੱਕ ਰੋਜ਼ਾ ਲੜੀ ਦੇ ਤੀਜੇ ਅਤੇ ਆਖਰੀ ਮੈਚ ਵਿੱਚ ਨਿਊਜ਼ੀਲੈਂਡ ਨੂੰ 90 ਦੌੜਾਂ ਨਾਲ ਹਰਾ ਕੇ ਲੜੀ 3-0 ਨਾਲ ਆਪਣੇ ਨਾਮ ਕਰ ਲਈ। ਇਸ ਮਗਰੋਂ ਭਾਰਤੀ ਟੀਮ ਆਈਸੀਸੀ ਟੀਮ ਰੈਂਕਿੰਗ ਵਿੱਚ ਸਿਖਰ ’ਤੇ ਪਹੁੰਚ ਗਈ ਹੈ। ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ ਨਿਰਧਾਰਤ 50 ਓਵਰਾਂ ਵਿੱਚ ਨੌਂ ਵਿਕਟਾਂ ਦੇ ਨੁਕਸਾਨ ’ਤੇ 385 ਦੌੜਾਂ ਬਣਾਈਆਂ। ਇਸ ਵਿੱਚ ਗਿੱਲ ਨੇ 112, ਕਪਤਾਨ ਸ਼ਰਮਾ ਨੇ 101, ਹਾਰਦਿਕ ਪੰਡਿਆ ਨੇ 54, ਵਿਰਾਟ ਕੋਹਲੀ ਨੇ 36 ਅਤੇ ਸ਼ਾਰਦੁਲ ਠਾਕੁਰ ਨੇ 25 ਦੌੜਾਂ ਦਾ ਯੋਗਦਾਨ ਪਾਇਆ। ਟੀਚੇ ਦਾ ਪਿੱਛਾ ਕਰਦਿਆਂ ਨਿਊਜ਼ੀਲੈਂਡ ਦੀ ਟੀਮ 41.2 ਓਵਰਾਂ ਵਿੱਚ 295 ਦੌੜਾਂ ਹੀ ਬਣਾ ਸਕੀ। ਨਿਊਜ਼ੀਲੈਂਡ ਲਈ ਡੇਵੋਨ ਕਾਨਵੇਅ ਨੇ 138 ਦੌੜਾਂ ਬਣਾਈਆਂ। ਭਾਰਤ ਵੱਲੋਂ ਸ਼ਾਰਦੁਲ ਠਾਕੁਰ ਤੇ ਕੁਲਦੀਪ ਯਾਦਵ ਨੇ ਤਿੰਨ-ਤਿੰਨ, ਯੁਜ਼ਵੇਂਦਰ ਚਹਿਲ ਨੇ ਦੋ ਅਤੇ ਹਾਰਦਿਕ ਪੰਡਿਆ ਤੇ ਉਮਰਾਨ ਮਲਿਕ ਨੇ ਇੱਕ-ਇੱਕ ਵਿਕਟ ਲਈ। -ਪੀਟੀਆਈ

ਗਿੱਲ ਨੇ ਤਿੰਨ ਮੈਚਾਂ ਦੀ ਲੜੀ ’ਚ ਸਭ ਤੋਂ ਵੱਧ ਦੌੜਾਂ ਬਣਾ ਕੇ ਬਾਬਰ ਦੇ ਰਿਕਾਰਡ ਦੀ ਕੀਤੀ ਬਰਾਬਰੀ

ਇੰਦੌਰ: ਭਾਰਤ ਦੇ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਨੇ ਅੱਜ ਇੱਥੇ ਨਿਊਜ਼ੀਲੈਂਡ ਖ਼ਿਲਾਫ਼ ਲੜੀ ਦੇ ਤੀਜੇ ਅਤੇ ਆਖਰੀ ਇੱਕ ਰੋਜ਼ਾ ਮੁਕਾਬਲੇ ਵਿੱਚ ਸੈਂਕੜਾ ਜੜ ਕੇ ਤਿੰਨ ਮੈਚਾਂ ਦੀ ਲੜੀ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਦੇ ਬਾਬਰ ਆਜ਼ਮ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਪਾਕਿਸਤਾਨ ਦੇ ਬਾਬਰ ਨੇ 2016 ਵਿੱਚ ਵੈਸਟਇੰਡੀਜ਼ ਖ਼ਿਲਾਫ਼ ਤਿੰਨ ਮੈਚਾਂ ਦੀ ਲੜੀ ਵਿੱਚ 360 ਦੌੜਾਂ ਬਣਾਈਆਂ ਸਨ। ਇਸੇ ਤਰ੍ਹਾਂ ਗਿੱਲ ਨੇ ਵੀ ਅੱਜ 78 ਗੇਂਦਾਂ ਵਿੱਚ 112 ਦੌੜਾਂ ਬਣਾ ਕੇ ਲੜੀ ਵਿੱਚ 360 ਦੌੜਾਂ ਬਣਾ ਲਈਆਂ ਹਨ। ਲੜੀ ਦੇ ਪਹਿਲੇ ਮੈਚ ਵਿੱਚ ਉਸ ਨੇ 208 ਜਦਕਿ ਦੂਜੇ ਮੈਚ ਵਿੱਚ 40 ਦੌੜਾਂ ਬਣਾਈਆਂ ਸਨ। ਇਸ ਤੋਂ ਇਲਾਵਾ ਗਿੱਲ ਸਭ ਤੋਂ ਤੇਜ਼ ਚਾਰ ਇੱਕ ਰੋਜ਼ਾ ਸੈਂਕੜੇ ਪੂਰੇ ਕਰਨ ਵਾਲਾ ਭਾਰਤੀ ਬੱਲੇਬਾਜ਼ ਵੀ ਬਣ ਗਿਆ ਹੈ। ਉਸ ਨੇ 21ਵੀਂ ਪਾਰੀ ਵਿੱਚ ਇਹ ਰਿਕਾਰਡ ਆਪਣੇ ਨਾਮ ਕੀਤਾ। 





News Source link

- Advertisement -

More articles

- Advertisement -

Latest article