31.2 C
Patiāla
Tuesday, May 14, 2024

ਭਾਜਪਾ ਨੇ ਸੰਸਦ ਨੂੰ ‘ਨੋਟਿਸ ਬੋਰਡ ਤੇ ਰਬੜ ਸਟੈਂਪ’ ਤੱਕ ਸੀਮਤ ਕੀਤਾ: ਥਰੂਰ

Must read


ਜੈਪੁਰ, 20 ਜਨਵਰੀ

ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਅੱਜ ਜੈਪੁਰ ਸਾਹਿਤ ਮੇਲੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਬੜੀ ਚਲਾਕੀ ਨਾਲ ਸੰਸਦ ਨੂੰ ‘ਨੋਟਿਸ ਬੋਰਡ ਤੇ ਰਬੜ ਦੀ ਮੋਹਰ’ ਤੱਕ ਸੀਮਤ ਕਰ ਦਿੱਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪਹਿਲਾਂ ਤੋਂ ਸਖ਼ਤ ਗੈਰਕਾਨੂੰਨੀ ਸਰਗਰਮੀਆਂ ਰੋਕੂ ਐਕਟ (ਯੂੲੇਪੀਏ) ਦੀ ਹੋਰ ਨਕੇਲ ਕੱਸ ਕੇ ਜਿਸ ਤਰ੍ਹਾਂ ਪੱਤਰਕਾਰ ਸਿੱਦਿਕੀ ਕੱਪਨ ਨੂੰ ਬਿਨਾਂ ਜ਼ਮਾਨਤ ਦੇ ਦੋ ਸਾਲ ਤੱਕ ਜੇਲ੍ਹ ’ਚ ਰੱਖਿਆ ਗਿਆ ਹੈ, ਇਹ ਉਨ੍ਹਾਂ ਕਈ ਢੰਗ ਤਰੀਕਿਆਂ ’ਚੋਂ ਇਕ ਹੈ, ਜਿਸ ਦੀ ਮਦਦ ਨਾਲ ਮੌਜੂਦਾ ਹਕੂਮਤ ‘ਸੰਵਿਧਾਨ ਦੀ ਜਮਹੂਰੀ ਭਾਵਨਾ ਤੋਂ ਦੂਰ ਹੋਣ ਵਿੱਚ ਕਾਮਯਾਬ ਰਹੀ’ ਹੈ।

‘ਜਮਹੂਰੀਅਤ ਦੀ ਮਜ਼ਬੂਤੀ; ਜਮੂਹਰੀਅਤ ਦਾ ਪਾਲਣ-ਪੋਸ਼ਣ’ ਸਿਰਲੇਖ ਵਾਲੇ ਸੈਸ਼ਨ ਦੌਰਾਨ ਬੋਲਦਿਆਂ ਥਰੂਰ ਨੇ ਕਿਹਾ ਕਿ ਸਰਕਾਰ ਨੇ ‘ਐਮਰਜੈਂਸੀ ਐਲਾਨੇ ਬਿਨਾਂ ਹੀ ਕਈ ਤਾਨਾਸ਼ਾਹੀ ਫੈਸਲੇ ਲਏ ਹਨ।’ ਤਿਰੂਵਨੰਤਪੁਰਮ ਤੋਂ ਸੰਸਦ ਮੈਂਬਰ ਨੇ ਕਿਹਾ ਕਿ ‘‘ਤੁਸੀਂ ਇਸ ਨੂੰ ਅਣਐਲਾਨੀ ਐਮਰਜੈਂਸੀ ਵੀ ਕਹਿ ਸਕਦੇ ਹੋ।’’ 

ਥਰੂਰ ਨੇ ਕਿਹਾ, ‘‘ਉਨ੍ਹਾਂ ਇਹ ਸਭ ਕੁਝ ਕਾਨੂੰਨ ਤੇ ਸੰਵਿਧਾਨ ਦੇ ਘੇਰੇ ’ਚ ਰਹਿ ਕੇ ਕੀਤਾ ਹੈ। ਯੂਏਪੀਏ ਦੀ ਨਕੇਲ ਕੱਸਣ ਨੂੰ ਹੀ ਲੈ ਲਵੋ, ਜਿਸ ਕਰਕੇ ਲੋਕਾਂ ਨੂੰ ਬਿਨਾਂ ਕਿਸੇ ਦੋਸ਼ ਤੇ ਜ਼ਮਾਨਤ ਦੇ ਹੀ ਜੇਲ੍ਹਾਂ ਵਿੱਚ ਸੁੱਟ ਦਿੱਤਾ। ਸਿੱਦਿਕੀ ਕੱਪਨ ਦੇ ਕੇਸ ਵਿੱਚ ਤਾਂ ਦੋ ਸਾਲ ਤੱਕ ਜ਼ਮਾਨਤ ਨਹੀਂ ਮਿਲੀ।’’ ਸੰਸਦ ਮੈਂਬਰ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਸਵਾਲ ਖੜ੍ਹਾ ਕਰਦੀਆਂ ਹਨ ਕਿ ‘‘ਕੀ ਸਾਡੇ ਸੰਵਿਧਾਨ ਨੂੰ ਇੰਨੇ ਸੌਖਿਆਂ ਗੈਰ-ਜਮਹੂਰੀ ਤਰੀਕੇ ਨਾਲ ਤੋੜਿਆ-ਮਰੋੜਿਆ ਜਾ ਸਕਦਾ ਹੈ।’’ ਸਰਕਾਰ ਦੀ ਜਵਾਬਦੇਹੀ ਨਿਰਧਾਰਿਤ ਕਰਨ ਬਾਰੇ ਸੰਸਦ ਦੀ ਯੋਗਤਾ ਬਾਰੇ ਪੁੱਛੇ ਜਾਣ ’ਤੇ ਥਰੂਰ ਨੇ ਕਿਹਾ, ‘‘ਅਸੀਂ 1962 ਦੀ ਭਾਰਤ-ਚੀਨ ਜੰਗ ਦੌਰਾਨ ਪ੍ਰਧਾਨ ਮੰਤਰੀ ਨੂੰ ਸੰਸਦ ਪ੍ਰਤੀ ਜਵਾਬਦੇਹ ਬਣਾਉਂਦਿਆਂ ਵੇਖਿਆ ਹੈ। ਪਰ ਮੁਆਫ਼ ਕਰਿਓ ਮੈਨੂੰ ਇਹ ਕਹਿਣਾ ਪੈ ਰਿਹਾ ਹੈ ਕਿ…ਸਾਡੀ ਸਰਕਾਰ ਨੇ     ਬੜੀ ਚਲਾਕੀ ਨਾਲ ਸੰਸਦ ਨੂੰ ਨੋਟਿਸ ਬੋਰਡ ਤੇ ਰਬੜ ਦੀ ਮੋਹਰ ਤੱਕ ਸੀਮਤ ਕਰ ਦਿੱਤਾ ਹੈ।’’ ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਚੋਣ ਕਮਿਸ਼ਨ ਰਸਮੀ ਅਥਾਰਿਟੀ ਬਣ ਕੇ ਰਹਿ ਗਿਆ। -ਪੀਟੀਆਈ

ਲਿਖਣ ਨਾਲ ਘਟਿਆ ਡਰ: ਰਵੀਸ਼ ਕੁਮਾਰ

ਜੈਪੁਰ: ਸੀਨੀਅਰ ਪੱਤਰਕਾਰ ਰਵੀਸ਼ ਕੁਮਾਰ ਨੇ ਅੱਜ ਕਿਹਾ ਕਿ ਉਹ ਜਿੰਨਾ ਵੱਧ ਲਿਖਦੇ ਹਨ, ਓਨਾ ਉਨ੍ਹਾਂ ਦਾ ਡਰ ਖ਼ਤਮ ਹੋ ਜਾਂਦਾ ਹੈ। ਇਕ ਟੀਵੀ ਨਿਊਜ਼ ਚੈਨਲ ਦੇ ਮੇਜ਼ਬਾਨ ਰਹੇ ਕੁਮਾਰ ਨੇ ਕਿਹਾ ਕਿ ਲੇਖਣੀ ਨੇ ਉਨ੍ਹਾਂ ਨੂੰ ਇਕ ‘ਖ਼ੌਫ਼ਜ਼ਦਾ’ ਵਿਅਕਤੀ ਤੋਂ ਅਜਿਹਾ ਸ਼ਖ਼ਸ ਬਣਨ ਵਿੱਚ ਮਦਦ ਕੀਤੀ ਹੈ, ਜੋ ਸੱਤਾ ਵਿੱਚ ਬੈਠੇ ਲੋਕਾਂ ਨੂੰ ਸਵਾਲ ਕਰ ਸਕਦਾ ਹੈ। ‘ਦਿ ਫ੍ਰੀ ਵੁਆਇਸ’, ‘ਏ ਸਿਟੀ ਹੈਪਨਸ ਇਨ ਲਵ’ ਤੇ ‘ਰਵੀਸ਼ਪੰਤੀ’ ਜਿਹੀਆਂ ਕਈ ਕਿਤਾਬਾਂ ਲਿਖਣ ਵਾਲੇ ਰਵੀਸ਼ ਜੈਪੁਰ ਸਾਹਿਤ ਮੇਲੇ ਦੇ ਦੂਜੇੇ ਦਿਨ ‘ਦਿ ਨੇਚਰ ਆਫ਼ ਫੀਅਰ’ ਸੈਸ਼ਨ ਨੂੰ ਸੰਬੋਧਨ ਕਰ ਰਹੇ ਸਨ।



News Source link

- Advertisement -

More articles

- Advertisement -

Latest article